ਟੈਨਿਸ: ਪਾਬੰਦੀ ਖ਼ਤਮ ਹੋਣ ਮਗਰੋਂ ਸਿਨਰ ਕੋਰਟ ’ਤੇ ਵਾਪਸੀ ਲਈ ਤਿਆਰ
04:38 AM May 06, 2025 IST
Advertisement
ਰੋਮ, 5 ਮਈ
ਦੁਨੀਆ ਦੇ ਨੰਬਰ ਇੱਕ ਪੁਰਸ਼ ਟੈਨਿਸ ਖਿਡਾਰੀ ਜਾਨਿਕ ਸਿਨਰ ’ਤੇ ਡੋਪਿੰਗ ਲਈ ਲੱਗੀ ਤਿੰਨ ਮਹੀਨਿਆਂ ਦੀ ਪਾਬੰਦੀ ਅੱਜ ਖ਼ਤਮ ਹੋ ਗਈ ਹੈ ਅਤੇ ਉਹ ਆਪਣੇ ਘਰੇਲੂ ਟੂਰਨਾਮੈਂਟ ਇਟਾਲੀਅਨ ਓਪਨ ਵਿੱਚ ਕੋਰਟ ’ਤੇ ਵਾਪਸੀ ਕਰਨ ਲਈ ਤਿਆਰ ਹੈ। ਇਸ ਸਾਲ ਦੇ ਸ਼ੁਰੂ ਵਿੱਚ ਲਗਾਤਾਰ ਦੂਜਾ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਖਿਤਾਬ ਜਿੱਤਣ ਤੋਂ ਬਾਅਦ ਸਿਨਰ ਨੇ ਕੋਈ ਟੂਰਨਾਮੈਂਟ ਨਹੀਂ ਖੇਡਿਆ। ਇਸ ਤੋਂ ਬਾਅਦ ਉਸ ਨੂੰ ਵਿਸ਼ਵ ਡੋਪਿੰਗ ਰੋਕੂ ਏਜੰਸੀ ਨਾਲ ਹੋਏ ਸਮਝੌਤੇ ਤਹਿਤ ਤਿੰਨ ਮਹੀਨੇ ਦੀ ਪਾਬੰਦੀ ਦਾ ਸਾਹਮਣਾ ਕਰਨਾ ਪਿਆ। ਇਟਾਲੀਅਨ ਓਪਨ ਵਿੱਚ ਪਹਿਲੀ ਵਾਰ ਕੋਈ ਸਥਾਨਕ ਖਿਡਾਰੀ ਦੁਨੀਆ ਦੇ ਨੰਬਰ ਇੱਕ ਖਿਡਾਰੀ ਵਜੋਂ ਚੁਣੌਤੀ ਪੇਸ਼ ਕਰੇਗਾ। -ਏਪੀ
Advertisement
Advertisement
Advertisement
Advertisement