ਟੈਨਿਸ: ਅਲਕਰਾਜ਼ ਫਰੈਂਚ ਓਪਨ ਦੇ ਚੌਥੇ ਗੇੜ ’ਚ
ਪੈਰਿਸ: ਮੌਜੂਦਾ ਚੈਂਪੀਅਨ ਕਾਰਲੋਸ ਅਲਕਰਾਜ਼ ਨੇ ਪੁਰਸ਼ ਸਿੰਗਲਜ਼ ਦੇ ਤੀਜੇ ਗੇੜ ਵਿੱਚ ਬੈਨ ਸ਼ੈਲਟਨ ਨੂੰ ਹਰਾ ਕੇ ਫਰੈਂਚ ਓਪਨ ਟੈਨਿਸ ਗਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਐਲੀਨਾ ਸਵਿਤੋਲੀਨਾ ਪਿਛਲੇ ਸਾਲ ਦੀ ਉਪ ਜੇਤੂ ਜੈਸਮੀਨ ਪਾਓਲਿਨੀ ਨੂੰ ਹਰਾ ਕੇ ਅਗਲੇ ਗੇੜ ਵਿੱਚ ਪੁੱਜੀ। ਚਾਰ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਅਲਕਰਾਜ਼ ਨੇ ਸ਼ੈਲਟਨ ਨੂੰ ਤਿੰਨ ਘੰਟੇ 19 ਮਿੰਟਾਂ ਵਿੱਚ 7-6 (8), 6-3, 4-6, 6-4 ਨਾਲ ਹਰਾਇਆ। ਹੁਣ ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਅਮਰੀਕਾ ਦੇ ਨੰਬਰ 12 ਖਿਡਾਰੀ ਟੌਮੀ ਪਾਲ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ 13ਵਾਂ ਦਰਜਾ ਪ੍ਰਾਪਤ ਸਵਿਤੋਲੀਨਾ ਨੇ 2024 ਦੀ ਉਪ ਜੇਤੂ ਪਾਓਲਿਨੀ ਨੂੰ 4-6, 7-6 (6), 6-1 ਨਾਲ ਹਰਾ ਕੇ ਪੰਜਵੀਂ ਵਾਰ ਰੋਲਾਂ ਗੈਰੋਂ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਤਿੰਨ ਵਾਰ ਦੀ ਮੌਜੂਦਾ ਚੈਂਪੀਅਨ ਇਗਾ ਸਵਿਆਤੇਕ ਨਾਲ ਹੋਵੇਗਾ। ਸਵਿਅਤੇਕ ਨੇ 2022 ਦੀ ਵਿੰਬਲਡਨ ਚੈਂਪੀਅਨ ਏਲੀਨਾ ਰਾਇਬਾਕੀਨਾ ਨੂੰ 1-6, 6-3, 7-5 ਨਾਲ ਹਰਾਇਆ। ਇੱਕ ਹੋਰ ਮਹਿਲਾ ਕੁਆਰਟਰ ਫਾਈਨਲ ਵਿੱਚ ਨੰਬਰ ਇੱਕ ਆਰਿਆਨਾ ਸਬਾਲੇਂਕਾ ਦਾ ਸਾਹਮਣਾ ਜ਼ੇਂਗ ਕਿਨਵੇਨ ਨਾਲ ਹੋਵੇਗਾ। ਸਬਾਲੇਂਕਾ ਨੇ ਅਮਰੀਕ ਦੀ ਅਮਾਂਡਾ ਅਨੀਸਿਮੋਵਾ ਨੂੰ 7-5, 6-3 ਨਾਲ ਹਰਾਇਆ। -ਏਪੀ