ਟੈਕਸ ਬਾਰ ਐਸੋਸੀਏਸ਼ਨ ਵੱਲੋਂ ਸਮਾਗਮ

ਟੈਕਸ ਬਾਰ ਐਸੋਸੀਏਸ਼ਨ ਦੇ ਸਮਾਗਮ ਦਾ ਦ੍ਰਿਸ਼। -ਫੋਟੋ: ਦਿਓਲ

ਪੱਤਰ ਪ੍ਰੇਰਕ
ਫਰੀਦਾਬਾਦ, 12 ਅਗਸਤ
ਜ਼ਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਟੈਕਸਾਂ ਨਾਲ ਸਬੰਧਤ ਮੁੱਦੇ ਵਿਚਾਰੇ ਗਏ ਅਤੇ ਐਸੋਸੀਏਸ਼ਨ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸੰਦੀਪ ਸੇਠੀ ਨੇ ਕੀਤੀ ਤੇ ਮੰਚ ਸੰਚਾਲਨ ਸਕੱਤਰ ਸੰਜੇ ਡਿੰਡੇ ਨੇ ਕੀਤਾ।
ਮੁੱਖ ਬੁਲਾਰੇ ਸੀਏ ਰਾਜੇਸ਼ ਕੁਮਾਰ ਖੰਡੇਲਵਾਲ ਨੇ ਸਾਲਾਨਾ ਜੀਐਸਟੀ ਰਿਟਰਨ ਭਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੇ ਸਾਰੇ ਸਕੱਤਰਾਂ ਸਮੇਤ ਖ਼ਜ਼ਾਨਚੀਆਂ ਨੂੰ ਤਕਨੀਕੀ ਨੁਕਤੇ ਦੱਸੇ। ਸੰਦੀਪ ਸੇਠੀ ਤੇ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਮੈਂਬਰ ਐੱਸ ਕੇ ਭਾਰਦਵਾਜ ਤੋਂ ਇਸ ਸਾਲ ਦੀ ਰਿਟਰਨ ਦੀਆਂ ਕਮੀਆਂ ਬਾਰੇ ਤੇ ਉਨ੍ਹਾਂ ਨੂੰ ਪੂਰਨ ਰੂਪ ਵਿੱਚ ਖ਼ਤਮ ਕਰਨ ਲਈ ਆਵਾਜ਼ ਉਠਾਈ। ਇਸ ਦੌਰਾਨ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।