For the best experience, open
https://m.punjabitribuneonline.com
on your mobile browser.
Advertisement

ਟਰੰਪ ਵੱਲੋਂ ਮਸਕ ਦੀਆਂ ਕੰਪਨੀਆਂ ਨੂੰ ਮਿਲਦੀ ਸਬਸਿਡੀ ਦੀ ਸਮੀਖਿਆ ਦਾ ਸੁਝਾਅ

04:35 AM Jul 02, 2025 IST
ਟਰੰਪ ਵੱਲੋਂ ਮਸਕ ਦੀਆਂ ਕੰਪਨੀਆਂ ਨੂੰ ਮਿਲਦੀ ਸਬਸਿਡੀ ਦੀ ਸਮੀਖਿਆ ਦਾ ਸੁਝਾਅ
Advertisement
ਵਾਸ਼ਿੰਗਟਨ, 1 ਜੁਲਾਈ
Advertisement

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੁਝਾਅ ਦਿੱਤਾ ਹੈ ਕਿ ਸਰਕਾਰੀ ਸਮਰੱਥਾ ਵਿਭਾਗ ਨੂੰ ਪੈਸਾ ਬਚਾਉਣ ਲਈ ਟੈਸਲਾ ਦੇ ਸੀਈਓ ਐਲਨ ਮਸਕ ਦੀਆਂ ਕੰਪਨੀਆਂ ਨੂੰ ਮਿਲਣ ਵਾਲੀ ਸਬਸਿਡੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਜਿਸ ਨਾਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਤੇ ਸਭ ਤੋਂ ਅਮੀਰ ਵਿਅਕਤੀ ਵਿਚਾਲੇ ਸ਼ਬਦੀ ਜੰਗ ਮੁੜ ਤੋਂ ਸ਼ੁਰੂ ਹੋ ਗਈ ਹੈ। ਟਰੰਪ ਦੀ ਇਹ ਟਿੱਪਣੀ ਮਸਕ ਵੱਲੋਂ ਵਿਆਪਕ ਟੈਕਸ ਕਟੌਤੀ ਤੇ ਖਰਚ ਬਿੱਲ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਸਰਕਾਰੀ ਖਰਚ ਨੂੰ ਸੀਮਤ ਕਰਨ ਦੀ ਮੁਹਿੰਮ ਮਗਰੋਂ ਇਸ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਹਟਾਉਣ ਦੀ ਸਹੁੰ ਖਾਧੀ ਹੈ। ਪ੍ਰੀ-ਮਾਰਕੀਟ ਕਾਰੋਬਾਰ ’ਚ ਟੈਸਲਾ ਦੇ ਸ਼ੇਅਰਾਂ ’ਚ ਤਕਰੀਬਨ 5 ਫੀਸਦ ਦੀ ਗਿਰਾਵਟ ਆਈ ਹੈ। ਟਰੰਪ ਨਾਲ ਵਿਵਾਦ ਟੈਸਲਾ ਤੇ ਮਸਕ ਦੇ ਬਾਕੀ ਕਾਰੋਬਾਰ ਲਈ ਅੜਿੱਕੇ ਪੈਦਾ ਕਰ ਸਕਦਾ ਹੈ।

Advertisement
Advertisement

ਇਸੇ ਦੌਰਾਨ ਮਸਕ ਨੇ ਇਕ ਪੋਸਟ ਜਾਰੀ ਕਰਕੇ ਦਾਅਵਾ ਕੀਤਾ ਕਿ ਜੇ ਬਿੱਲ ਪਾਸ ਹੋ ਗਿਆ ਤਾਂ ਉਹ ਇੱਕ ਨਵੀਂ ਸਿਆਸੀ ਪਾਰਟੀ (ਅਮਰੀਕਾ ਪਾਰਟੀ) ਬਣਾਉਣਗੇ। ਦੂਜੇ ਪਾਸੇ ਟਰੰਪ ਨੇ ਟਰੁੱਥ ਸੋਸ਼ਲ ’ਤੇ ਇੱਕ ਪੋਸਟ ’ਚ ਕਿਹਾ, ‘ਇਤਿਹਾਸ ’ਚ ਹੁਣ ਤੱਕ ਕਿਸੇ ਵੀ ਵਿਅਕਤੀ ਮੁਕਾਬਲੇ ਐਲਨ ਨੂੰ ਸਭ ਤੋਂ ਵੱਧ ਸਬਸਿਡੀ ਮਿਲੀ ਹੈ ਅਤੇ ਸਬਸਿਡੀ ਤੋਂ ਬਿਨਾਂ ਸ਼ਾਇਦ ਐਲਨ ਨੂੰ ਆਪਣੀ ਦੁਕਾਨ ਬੰਦ ਕਰਨੀ ਪੈਂਦੀ ਤੇ ਦੱਖਣੀ ਅਫਰੀਕਾ ਵਾਪਸ ਜਾਣਾ ਪੈਂਦਾ।’ ਉਨ੍ਹਾਂ ਕਿਹਾ ਕਿ ਇਸ ਤੋਂ ਦੇਸ਼ ਨੂੰ ਕੁਝ ਬਚਤ ਹੋ ਸਕਦੀ ਹੈ। ਉਨ੍ਹਾਂ ਕਿਹਾ, ‘ਹੁਣ ਕੋਈ ਰਾਕੇਟ ਲਾਂਚਿੰਗ, ਉਪਗ੍ਰਹਿ ਜਾਂ ਇਲੈਕਟ੍ਰਿਕ ਕਾਰ ਦਾ ਉਤਪਾਦਨ ਨਹੀਂ ਹੋਵੇਗਾ ਅਤੇ ਸਾਡਾ ਦੇਸ਼ ਬਹੁਤ ਸਾਰਾ ਪੈਸਾ ਬਚਾ ਲਵੇਗਾ। ਸ਼ਾਇਦ ਸਾਡੇ ਸਰਕਾਰੀ ਸਮਰੱਥਾ ਵਿਭਾਗ ਨੂੰ ਇਸ ’ਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਹੈ।’ -ਪੀਟੀਆਈ

Advertisement
Author Image

Advertisement