For the best experience, open
https://m.punjabitribuneonline.com
on your mobile browser.
Advertisement

ਟਰੰਪ ਨੇ ਮਸਕ ਦੇ ਸਹਿਯੋਗੀ ਇਸਾਕਮੈਨ ਦਾ ਨਾਂ ਨਾਸਾ ਪ੍ਰਮੁੱਖ ਵਜੋਂ ਵਾਪਸ ਲਿਆ

04:25 AM Jun 02, 2025 IST
ਟਰੰਪ ਨੇ ਮਸਕ ਦੇ ਸਹਿਯੋਗੀ ਇਸਾਕਮੈਨ ਦਾ ਨਾਂ ਨਾਸਾ ਪ੍ਰਮੁੱਖ ਵਜੋਂ ਵਾਪਸ ਲਿਆ
Advertisement

ਵਾਸ਼ਿੰਗਟਨ, 1 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਦੇਰ ਰਾਤ ਐਲਾਨ ਕੀਤਾ ਕਿ ਉਹ ਨਾਸਾ ਦੀ ਅਗਵਾਈ ਕਰਨ ਲਈ ਐਲਨ ਮਸਕ ਦੇ ਸਹਿਯੋਗੀ ਜੈਰੇਡ ਇਸਾਕਮੈਨ ਦਾ ਨਾਮ ਵਾਪਸ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸਾਕਮੈਨ ਦੇ ‘ਪੁਰਾਣੇ ਰਿਸ਼ਤਿਆਂ’ ਦੀ ‘ਡੂੰਘੀ ਸਮੀਖਿਆ’ ਕਰਨ ਮਗਰੋਂ ਇਸ ਨਤੀਜੇ ’ਤੇ ਪਹੁੰਚੇ ਹਨ। ਹਾਲਾਂਕਿ ਟਰੰਪ ਨੇ ਆਪਣੀ ਗੱਲ ਤਫ਼ਸੀਲ ਵਿੱਚ ਨਹੀਂ ਸਮਝਾਈ। ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ਵ੍ਹਾਈਟ ਹਾਊਸ ਨੇ ਵੀ ਇਸ ਸਬੰਧ ਵਿੱਚ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਦਿੱਤਾ।
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਲਿਖਿਆ, ‘‘ਪੁਰਾਣੇ ਰਿਸ਼ਤਿਆਂ ਦੀ ਡੂੰਘੀ ਸਮੀਖਿਆ ਮਗਰੋਂ ਮੈਂ ਨਾਸਾ ਪ੍ਰਮੁੱਖ ਲਈ ਜੈਰੇਡ ਇਸਾਕਮੈਨ ਦਾ ਨਾਮ ਵਾਪਸ ਲੈ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਤੇ ਪੁਲਾੜ ਵਿੱਚ ਅਮਰੀਕਾ ਨੂੰ ਅੱਗੇ ਰੱਖੇਗਾ।’’
ਚੇਤੇ ਰਹੇ ਕਿ ਟਰੰਪ ਨੇ ਦਸੰਬਰ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਇਸਾਕਮੈਨ ਨੂੰ ਪੁਲਾੜ ਏਜੰਸੀ ਦਾ ਅਗਲਾ ਪ੍ਰਸ਼ਾਸਕ ਚੁਣਿਆ ਹੈ। -ਏਪੀ

Advertisement

Advertisement
Advertisement
Advertisement
Author Image

Advertisement