ਟਰੌਮਾ ਸੈਂਟਰ ਦੇ ਨੇੜੇ ਟਰਾਂਸਫਾਰਮਰ ’ਚ ਧਮਾਕੇ ਮਗਰੋਂ ਅੱਗ ਲੱਗੀ
04:20 AM Jul 04, 2025 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਅੱਜ ਦੁਪਹਿਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਟਰੌਮਾ ਸੈਂਟਰ ਦੇ ਨੇੜੇ ਸਥਿਤ ਟ੍ਰਾਂਸਫਾਰਮਰ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਫਾਇਰ ਵਿਭਾਗ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਦੁਪਹਿਰੋਂ ਬਾਅਦ 3:34 ਵਜੇ ਅੱਗ ਲੱਗਣ ਬਾਰੇ ਇੱਕ ਕਾਲ ਪ੍ਰਾਪਤ ਹੋਈ। ਤੁਰੰਤ ਅੱਠ ਫਾਇਰ ਟੈਂਡਰ ਮੌਕੇ ‘ਤੇ ਭੇਜੇ। ਦੱਸਿਆ ਗਿਆ ਕਿ ਦੁਪਹਿਰ 3:55 ਵਜੇ ਤੱਕ ਅੱਗ ਬੁਝਾ ਦਿੱਤੀ ਗਈ। ਫਾਇਰ ਅਫ਼ਸਰ ਮਨੋਜ ਅਹਿਲਾਵਤ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਹਰ ਕਿਸੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋਖਮ ਭਰੇ ਹਾਲਾਤਾਂ ਵਿੱਚ ਕੰਮ ਕੀਤਾ। ਅੱਗ ਭੜਕਣ ਦੇ ਸਮੇਂ ਸੈਂਕੜੇ ਮਰੀਜ਼ਾਂ ਦਾ ਇਲਾਜ ਟਰੌਮਾ ਸੈਂਟਰ ਦੇ ਅੰਦਰ ਕੀਤਾ ਜਾ ਰਿਹਾ ਸੀ। ਸ਼ੁਰੂਆਤੀ ਮੁਲਾਂਕਣਾਂ ਤੋਂ ਪਤਾ ਚੱਲਦਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।
Advertisement
Advertisement
Advertisement
Advertisement