For the best experience, open
https://m.punjabitribuneonline.com
on your mobile browser.
Advertisement

ਟਰੈਫਿਕ ਉਲੰਘਣਾ ਦੇ 31 ਚਲਾਨ ਕੱਟੇ

05:46 AM Jul 05, 2025 IST
ਟਰੈਫਿਕ ਉਲੰਘਣਾ ਦੇ 31 ਚਲਾਨ ਕੱਟੇ
ਆਰਟੀਓ ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਟੀਮ ਵਾਹਨਾਂ ਦੇ ਚਲਾਨ ਕੱਟਦੀ ਹੋਈ। -ਫੋਟੋ: ਅਕੀਦਾ
Advertisement
ਪੱਤਰ ਪ੍ਰੇਰਕ
Advertisement

ਪਟਿਆਲਾ, 4 ਜੁਲਾਈ

Advertisement
Advertisement

ਸ਼ੰਭੂ ਟੋਲ ਪਲਾਜ਼ਾ ਬਚਾਉਣ ਲਈ ਘਨੌਰ ਤੇ ਸਨੌਰ ਖੇਤਰ ਦੀਆਂ ਸੜਕਾਂ ’ਤੇ ਚੱਲਦੇ ਭਾਰੀ ਵਾਹਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਰਿਜਨਲ ਟਰਾਂਸਪੋਰਟ ਅਫ਼ਸਰ ਪਟਿਆਲਾ ਬਬਨਦੀਪ ਸਿੰਘ ਵਾਲੀਆ ਦੀ ਇਨਫੋਰਸਮੈਂਟ ਟੀਮ ਨੇ ਦੋ ਦਿਨਾਂ ਵਿੱਚ ਟਰੈਫ਼ਿਕ ਉਲੰਘਣਾ ਦੇ 31 ਚਲਾਨ ਕੱਟ ਕੇ 7 ਲੱਖ 29 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਹਨ। ਆਰਟੀਓ ਨੇ ਇੱਥੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਘਨੌਰ-ਅੰਬਾਲਾ ਸਿਟੀ ਵਾਇਆ ਕਪੂਰੀ-ਲੋਹ ਸਿੰਬਲੀ ਸੜਕ 'ਤੇ ਭਾਰੀ ਵਹੀਕਲਾਂ ਦੀ ਵਪਾਰਕ ਆਵਾਜਾਈ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨ ਜਿੱਥੇ ਛੋਟੀਆਂ ਸੜਕਾਂ ਦਾ ਭਾਰੀ ਨੁਕਸਾਨ ਕਰਦੇ ਹਨ, ਉੱਥੇ ਹੀ ਇਨ੍ਹਾਂ ਕਰਕੇ ਵੱਡੇ ਹਾਦਸੇ ਵੀ ਵਾਪਰਦੇ ਹਨ।

ਵਾਲੀਆ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਪ੍ਰਾਂਤਕ ਮੰਡਲ-2 ਦੇ ਕਾਰਜਕਾਰੀ ਇੰਜਨੀਅਰ ਨੇ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਘਨੌਰ, ਅੰਬਾਲਾ ਸਿਟੀ ਵਾਇਆ ਕਪੂਰੀ ਲੋਹ ਸਿੰਬਲੀ ਸੜਕ ਉੱਪਰ ਹਰਿਆਣਾ ਰਾਜ ਵੱਲੋਂ ਆਉਣ ਵਾਲੇ ਭਾਰੀ ਵਾਹਨ ਤੇ ਟਿੱਪਰ ਟੈਕਸ ਬਚਾਉਣ ਲਈ ਚੱਲਦੇ ਹਨ, ਇਸ ਨਾਲ ਖੇਤਰ ਦੀਆਂ ਸੜਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਨਾਲ ਹੀ ਸਰਕਾਰ ਦੇ ਖ਼ਜ਼ਾਨੇ ਦਾ ਵੀ ਨੁਕਸਾਨ ਹੋ ਰਿਹਾ ਸੀ। ਇਸੇ ਕਾਰਨ ਹਲਕੇ ਵਾਹਨਾਂ ਤੇ ਖੇਤਰ ਦੇ ਵਸਨੀਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਆਰਟੀਓ ਨੇ ਦੱਸਿਆ ਕਿ ਭਾਰੀ ਵਾਹਨਾਂ ਤੇ ਨਾਜਾਇਜ਼ ਟਿੱਪਰਾਂ ਖ਼ਿਲਾਫ਼ ਇਨਫੋਰਸਮੈਂਟ ਵਿੰਗ ਵੱਲੋਂ ਕਾਰਵਾਈ ਕੀਤੀ ਗਈ ਹੈ।

Advertisement
Author Image

Charanjeet Channi

View all posts

Advertisement