ਝੱਜ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਚੁਣੇ
ਪੱਤਰ ਪ੍ਰੇਰਕ
ਦੋਰਾਹਾ, 14 ਅਪਰੈਲ
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇੱਕਤਰਤਾ ਅਨਿਲ ਫਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਭਾ ਦੇ ਪਿਛਲੇ ਦੋ ਸਾਲਾਂ ਦੇ ਹਿਸਾਬ ਦੀ ਰਿਪੋਰਟ ਪੇਸ਼ ਕਰਦਿਆਂ ਵੱਖ ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਰਬਸੰਮਤੀ ਨਾਲ ਸਭਾ ਦੀ ਨਵੀਂ ਚੋਣ ਕੀਤੀ ਗਈ, ਜਿਸ ਵਿਚ ਬਲਦੇਵ ਸਿੰਘ ਝੱਜ-ਪ੍ਰਧਾਨ, ਅਨਿਲ ਫਤਹਿਗੜ੍ਹ ਜੱਟਾਂ-ਮੀਤ ਪ੍ਰਧਾਨ, ਬਲਵੰਤ ਮਾਂਗਟ-ਜਨਰਲ ਸਕੱਤਰ, ਪ੍ਰਭਜੋਤ ਰਾਮਪੁਰ-ਸਕੱਤਰ ਤੋਂ ਇਲਾਵਾ ਗੁਰਦਿਆਲ ਦਲਾਲ, ਕਮਲਜੀਤ ਨੀਲੋਂ, ਸਵਰਣ ਪੱਲ੍ਹਾ, ਜ਼ੋਰਾਵਰ ਪੰਛੀ, ਨੀਤੂ ਰਾਮਪੁਰ, ਹਰਲੀਨ ਕੌਰ ਤੇ ਜਸਵੀਰ ਕੌਰ ਕਾਰਜਕਾਰਨੀ ਚੁਣੇ ਗਏ।
ਰਚਨਾਵਾਂ ਦੇ ਦੌਰ ਵਿਚ ਕਮਲਜੀਤ ਨੀਲੋਂ ਨੇ ਗੀਤ ਤੇਰੇ ਜਾਣ ਮਗਰੋਂ, ਦਲਬੀਰ ਕਲੇਰ ਨੇ ਗੀਤ, ਕਰਨੈਲ ਸਿਵੀਆ ਨੇ ਗੀਤ ਮੂਰਖ ਸਿਆਣੇ, ਮਨਜੀਤ ਘਣਗਸ ਨੇ ਟੱਪੇ, ਸਵਰਨ ਪੱਲਾ ਨੇ ਕਵਿਤਾ, ਜ਼ੋਰਾਵਰ ਪੰਛੀ ਨੇ ਗਜ਼ਲ, ਜਗਦੇਵ ਮਕਸੂਦੜਾ ਨੇ ਕਵਿਤਾ, ਦੀਪ ਦਿਲਬਰ ਨੇ ਗੀਤ, ਅਵਤਾਰ ਉਟਾਲ ਨੇ ਗੀਤ, ਗੁਰਸੇਵਕ ਢਿੱਲੋਂ ਨੇ ਗੀਤ, ਸਿਮਰਨਜੀਤ ਕੌਰ ਨੇ ਕਵਿਤਾ, ਗੁਰਦਿਆਲ ਦਲਾਲ ਨੇ ਗਜ਼ਲ, ਵਿਸ਼ਿਵੰਦਰ ਰਾਮਪੁਰ ਨੇ ਕਵਿਤਾ, ਮਲਕੀਤ ਮਾਲੜਾ ਨੇ ਗੀਤ, ਬਲਬੀਰ ਬੱਬੀ ਨੇ ਕਵਿਤਾ, ਅਵਤਾਰ ਧਮੋਟ ਨੇ ਕਵਿਤਾ, ਜਸਵੀਰ ਕੌਰ ਨੇ ਕਵਿਤਾ, ਇੰਦਰਜੀਤ ਮੱਲ੍ਹੀਪੁਰ ਨੇ ਗਜ਼ਲ, ਸੁਖਜੀਵਨ ਰਾਮਪੁਰ ਨੇ ਕਵਿਤਾ, ਅਮਰਿੰਦਰ ਸੋਹਲ ਨੇ ਗਜ਼ਲ, ਹਰਲੀਨ ਰਾਮਪੁਰ ਨੇ ਕਵਿਤਾ ਅਤੇ ਅਨਿਲ ਫਤਹਿਗੜ੍ਹ ਜੱਟਾਂ ਨੇ ਗੀਤ ਸੁਣਾਇਆ।
ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿਚ ਵੱਖ ਵੱਖ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਇਸ ਮੌਕੇ ਪ੍ਰੀਤ ਸੰਦਲ, ਅਮਨ ਅਜ਼ਾਦ, ਦੀਪ ਦਿਲਬਰ, ਜਸਵੀਰ ਝੱਜ, ਰਣਜੀਤ ਸਿੰਘ, ਬਲਿਹਾਰ ਸਿੰਘ, ਬੁੱਧ ਸਿੰਘ, ਹਰਪਾਲ ਮਾਂਗਟ, ਨੀਤੂ ਰਾਮਪੁਰ, ਗੁਰਮੀਤ ਆਰਿਫ਼, ਦਿਲਜੀਤ ਸਿੰਘ, ਜਸਮੀਤ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ, ਟਹਿਲ ਸਿੰਘ, ਅਮਰਿੰਦਰ ਸੋਹਲ, ਸ਼ਾਮ ਸਿੰਘ, ਸਰਬਜੀਤ ਸਿੰਘ, ਤਰਨ ਬੱਲ, ਅਮਨਦੀਪ ਮਾਨ, ਦਲਜੀਤ ਸਿੰਘ ਤੇ ਹੋਰ ਹਾਜ਼ਰ ਸਨ।