ਸੰਦੌੜ: ਮੁੱਖ ਖੇਤੀਬਾੜੀ ਅਫਸਰ ਸੰਗਰੂਰ ਧਰਮਿੰਦਰਜੀਤ ਸਿੰਘ ਨੇ ਅੱਜ ਬਲਾਕ ਅਹਿਮਦਗੜ੍ਹ ਨਾਲ ਸਬੰਧਿਤ ਬੀਜ ਡੀਲਰਾਂ ਨਾਲ ਇਕ ਅਹਿਮ ਮੀਟਿੰਗ ਕਰਕੇ ਬੀਜ ਡੀਲਰਾਂ ਨੂੰ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬੀਜ ਡੀਲਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਐਂਤਕੀ ਕੋਈ ਵੀ ਬੀਜ ਡੀਲਰ ਬੈਨ ਕੀਤੀਆਂ ਉਕਤ ਕਿਸਮਾਂ ਦੀ ਵਿਕਰੀ ਨਾ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਮਾਂ ਦੀ ਵਿਕਰੀ ਪੂਰਨ ਤੌਰ ਤੇ ਬੰਦ ਹੋਣ ਦੇ ਬਾਵਜੂਦ ਵੀ ਜੇਕਰ ਕੋਈ ਦੁਕਾਨਦਾਰ ਬੈਨ ਕੀਤੀਆਂ ਕਿਸਮਾਂ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਡਾ. ਕੁਲਬੀਰ ਸਿੰਘ, ਏਡੀਓ ਡਾ. ਨਵਦੀਪ ਕੁਮਾਰ, ਡਾ. ਦਮਨਪ੍ਰੀਤ ਸਿੰਘ ਏਡੀਓ (ਸੀਡ) ਅਤੇ ਇੰਸਪੈਕਟਰ ਹਰਮਿੰਦਰ ਸਿੰਘ ਕਲਿਆਣ ਹਾਜ਼ਰ ਸਨ। -ਪੱਤਰ ਪ੍ਰੇਰਕ