ਝਪਟਮਾਰ ਕਾਬੂ
07:35 AM Jun 10, 2025 IST
Advertisement
ਪੱਤਰ ਪ੍ਰੇਰਕ
Advertisement
ਜਗਰਾਉਂ, 9 ਜੂਨ
ਸ਼ਹਿਰ ’ਚ ਮੋਟਰਸਾਈਕਲ ’ਤੇ ਆਪਣੇ ਜਵਾਈ ਨਾਲ ਜਾ ਰਹੀ ਔਰਤ ਦਾ ਪਰਸ ਝਪਟ ਕੇ ਫਰਾਰ ਹੋਏ ਮੁਲਜ਼ਮ ਨੂੰ ਮੋਰਟਸਾਈਕਲ ਸਵਾਰ ਨੇ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ। ਕਰਮਵੀਰ ਸਿੰਘ ਵਾਸੀ ਪਿੰਡ ਅਟਾਰੀ ਆਪਣੀ ਸੱਸ ਨਾਲ ਜਾ ਰਿਹਾ ਸੀ। ਝਾਂਸੀ ਰਾਣੀ ਚੌਕ ਵਿੱਚ ਪਿੱਛੋਂ ਆਏ ਮੋਟਰਸਾਈਕਲ ਸਵਾਰ ਨੇ ਸੱਸ ਦਾ ਪਰਸ ਖੋਹ ਲਿਆ। ਕਰਮਵੀਰ ਨੇ ਉਸ ਦਾ ਪਿੱਛਾ ਕੀਤਾ ਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਗਾਗੇਵਾਲ (ਬਰਨਾਲਾ) ਵੱਜੋਂ ਹੋਈ ਹੈ।
Advertisement
Advertisement
Advertisement