ਝੜੌਦੀ ਦੇ ਗੁਰਦੁਆਰੇ ’ਚ ਲੰਗਰ ਹਾਲ ਦਾ ਲੈਂਟਰ ਪਾਇਆ
ਪੱਤਰ ਪ੍ਰੇਰਕ
ਸਮਰਾਲਾ, 6 ਜੁਲਾਈ
ਪਿੰਡ ਝੜੌਦੀ ਦੇ ਨਵੇਂ ਬਣ ਰਹੇ ਗੁਰਦੁਆਰੇ ਦੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ। ਗੁਰਦੁਆਰਾ ਬਣਾਉਣ ਦਾ ਕੰਮ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਜਾਰੀ ਹੈ ਜਿਸ ਦੇ ਲੰਗਰ ਹਾਲ ਦਾ ਲੈਂਟਰ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਇਆ ਗਿਆ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਲੰਗਰ ਹਾਲ ਦਾ ਲੈਂਟਰ ਪਾਉਣ ਤੋਂ ਬਾਅਦ ਹੁਣ ਇਸ ਤੋਂ ਉੱਪਰ ਦਰਬਾਰ ਸਾਹਿਬ ਦੀ ਇਮਾਰਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੇਵਾ ਕਰਨ ਵਾਲੀ ਸੰਗਤ ਲਈ ਜਰਨੈਲ ਸਿੰਘ ਸੈਣੀ ਵੱਲੋਂ ਲੰਗਰ ਵੀ ਲਗਾਇਆ ਗਿਆ ਅਤੇ ਹਰਜਿੰਦਰ ਸਿੰਘ ਯੂ.ਐੱਸ.ਏ. ਦੇ ਪਰਿਵਾਰ ਵੱਲੋਂ ਪਕੌੜਿਆਂ ਤੇ ਕੇਸਰ ਵਾਲਾ ਦੁੱਧ ਵਰਤਾਇਆ ਗਿਆ।
ਲੈਂਟਰ ਸੰਪੂਰਨ ਹੋਣ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਰਪੰਚ ਬਲਵਿੰਦਰ ਸਿੰਘ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਵਿਚ ਵੱਧ ਚੜ੍ਹ ਕੇ ਸਹਿਯੋਗ ਕਰਨ। ਇਸ ਮੌਕੇ ਬਲਾਕ ਪ੍ਰਧਾਨ ਵਿਨੀਤ ਕੁਮਾਰ ਝੜੌਦੀ, ਜਗਦੀਸ਼ ਸਿੰਘ ਸੂਬੇਦਾਰ, ਕਰਨੈਲ ਸਿੰਘ, ਮੱਖਣ ਸਿੰਘ (ਦੋਵੇਂ ਪੰਚ), ਕਸ਼ਮੀਰ ਸਿੰਘ, ਭੁਪਿੰਦਰ ਸਿੰਘ ਕਾਹਲੋ, ਸਤਨਾਮ ਸਿੰਘ, ਹਰਪਿੰਦਰ ਸਿੰਘ, ਲੰਬੜਦਾਰ ਹਰਪਾਲ ਸਿੰਘ, ਜੁਗਿੰਦਰ ਸਿੰਘ, ਗੁਰਜੀਤ ਸਿੰਘ, ਗੁਰੀ ਸਰਪੰਚ ਨਰਾਇਣਗੜ੍ਹ, ਮਨੀ ਝੜੌਦੀ, ਸੰਤੋਖ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਕੈਸ਼ੀਅਰ ਭੁਪਿੰਦਰ ਸਿੰਘ, ਦਵਿੰਦਰ ਸਿੰਘ ਬਰਤੀਆ, ਕਰਮਜੀਤ ਸਿੰਘ ਕੰਮਾ, ਰਜਿੰਦਰ ਸਿੰਘ, ਸਰਬਜੋਤ ਸਿੰਘ, ਭਾਈ ਭਰਤ ਸਿੰਘ, ਵਿਜੇ ਦੇਵ ਸਿੰਘ, ਡਾਕਟਰ ਪ੍ਰਗਟ ਸਿੰਘ, ਸੁਰਜੀਤ ਸਿੰਘ ਸਪੇਨ, ਜਸਪਾਲ ਸਿੰਘ ਭੱਟੀ, ਸੁਰਜੀਤ ਸਿੰਘ, ਕਰਨਵੀਰ ਸਿੰਘ, ਐਸਡੀਓ ਮਨਜੀਤ ਸਿੰਘ, ਮਨਪ੍ਰੀਤ ਮਨੀ, ਗੁਰਦੀਪ ਸਿੰਘ ਨਾਗਰਾ, ਸੱਜਣ ਸਿੰਘ ਸਰਪੰਚ ਟੱਪਰੀਆਂ, ਸਰਪੰਚ ਸੁਖਵਿੰਦਰ ਕੌਰ, ਸਾਬਕਾ ਸਰਪੰਚ ਹਰਮੀਤ ਕੌਰ, ਸਾਬਕਾ ਪੰਚ ਰਸ਼ਪਾਲ ਕੌਰ, ਹਰਜੀਤ ਕੌਰ, ਮਨਜੀਤ ਕੌਰ ਪੰਚ, ਬਲਵੀਰ ਕੌਰ ਪੰਚ, ਗੁਰਬਖਸ਼ ਕੌਰ, ਰੁਮਾਲ ਕੌਰ, ਹਰਜੀਤ ਕੌਰ ਸੈਣੀ, ਰਣਜੀਤ ਕੌਰ, ਪਰਮਜੀਤ ਕੌਰ ਵੀ ਹਾਜ਼ਰ ਸਨ।