ਜੰਮੁੂ ਕਸ਼ਮੀਰ ਵਿੱਚ ਇਕ ਦੋ ਦਿਨਾਂ ਵਿੱਚ ਬਹਾਲ ਹੋ ਜਾਵੇਗੀ ਮੋਬਾਈਲ ਸੇਵਾ

ਸ੍ਰੀਨਗਰ, 8 ਅਕਤੂਬਰ
ਸੈਲਾਨੀਆਂ ’ਤੇ ਲਾਈ ਪਾਬੰਦੀ ਸਬੰਧੀ ਐਡਵਾਇਜ਼ਰੀ ਖਤਮ ਕਰਨ ਤੋਂ ਬਾਅਦ ਹੁਣ ਜੰਮੂ ਅਤੇ ਕਸ਼ਮੀਰ ਸਰਕਾਰ ਨੇ ਵਾਦੀ ਵਿੱਚ ਮੋਬਾਈਲ ਸੇਵਾ ਬਹਾਲ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਜੰਮੂ ਅਤੇ ਕਸ਼ਮੀਰ ਵਿੱਚ ਆਉਣ ਵਾਲੇ ਇਕ ਦੋ ਦਿਨਾਂ ਵਿੱਚ ਬੀਐੱਸਐੱਨਐੱਲ ਦੀ ਪੋਸਟ ਪੇਡ ਮੋਬਾਈਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ। ਇਸ ਸਬੰਧੀ ਫੈਸਲਾ ਲੈ ਲਿਆ ਗਿਆ ਹੈ, ਬੱਸ ਤਰੀਕ ਦਾ ਫੈਸਲਾ ਕੀਤਾ ਜਾਣਾ ਬਾਕੀ ਹੈ। ਦਿੱਲੀ ਨੇ ਵੀ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਬੁੱਧਵਾਰ ਜਾਂ ਵੀਰਵਾਰ ਨੂੰ ਵਾਦੀ ਵਿੱਚ ਮੋਬਾਈਲ ਟੈਲੀਕਮਿਊਨੀਕੇਸ਼ਨ ਸੇਵਾ ਬਹਾਲ ਹੋ ਜਾਵੇਗੀ। -ਟਨਸ