ਜੇਲ੍ਹ ’ਚੋਂ ਚੈਕਿੰਗ ਦੌਰਾਨ ਸੱਤ ਮੋਬਾਈਲ ਫੋਨ ਬਰਾਮਦ
05:42 AM Feb 04, 2025 IST
Advertisement
ਪੱਤਰ ਪ੍ਰੇਰਕ
ਕਪੂਰਥਲਾ, 3 ਫਰਵਰੀ
ਕੇਂਦਰੀ ਜੇਲ੍ਹ ਕਪੂਰਥਲਾ ’ਚ ਚੈਕਿੰਗ ਦੌਰਾਨ ਪੁਲੀਸ ਨੇ ਸੱਤ ਮੋਬਾਈਲ ਫ਼ੋਨ ਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਸਹਾਇਕ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲੀਸ ਨੂੰ ਹਵਾਲਾਤੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਵੇਹਰਾ ਮਹਿਤਪੁਰ, ਬਲਵਿੰਦਰ ਸਿੰਘ ਉਰਫ਼ ਬਾਊ ਪੁੱਤਰ ਬਾਜਾ ਸਿੰਘ ਵਾਸੀ ਚੱਕ ਅੱਲਾ ਬਖਸ਼, ਬੰਦੀ ਮੁਕੇਸ਼ ਉਰਫ਼ ਰੋਕੀ ਪੁੱਤਰ ਜੀਤ ਰਾਮ ਵਾਸੀ ਪੰਜਾਬੀ ਬਾਗ ਜਲੰਧਰ, ਮੁਹੰਮਦ ਰਫ਼ੀ ਪੁੱਤਰ ਮੁੰਨਾ ਆਲਮ ਵਾਸੀ ਬਸਤੀ ਬਾਵਾ ਖੇਲ ਜਲੰਧਰ ਤੇ ਅਨੂਪ ਸ਼ਰਮਾ ਪੁੱਤਰ ਗੋਪਾਲ ਕ੍ਰਿਸ਼ਨ ਸ਼ਰਮਾ ਵਾਸੀ ਦਕੋਹਾ ਪਾਸੋਂ ਕੁੱਲ 7 ਮੋਬਾਈਲ ਫ਼ੋਨ, ਸਿੰਮ ਤੇ ਬੈਟਰੀਆਂ ਬਰਾਮਦ ਕੀਤੀਆਂ ਹਨ।
Advertisement
Advertisement
Advertisement