ਜੂਡੋ ਸਿਖਲਾਈ ਕੈਂਪ
04:45 AM Jul 05, 2025 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੁਲਾਈ
ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਕੇਰਲ ਤੋਂ ਦੋ ਜੂਡੋ ਟਰੇਨਰ ਇੰਟਰਨਰਸ਼ਿਪ ਲਈ ਦਰੋਣਾਚਾਰੀਆ ਸਟੇਡੀਅਮ ਆਏ ਸੀ ਜਿਨਾਂ ਨੂੰ 60 ਦਿਨਾਂ ਦੀ ਇੰਟਰਨਰਸ਼ਿਪ ਦੌਰਾਨ ਜੂਡੋ ਵਿਚ ਸਿਖਲਾਈ ਦਿੱਤੀ ਗਈ। ਡੀਐੱਸਓ ਮਨੋਜ ਕੁਮਾਰ ਅੱਜ ਇੰਟਰਨਰਸ਼ਿਪ ਇੰਸਟਰੱਕਟਰਾਂ ਦੀ 60 ਰੋਜ਼ਾ ਦੀ ਇੰਟਰਨਰਸ਼ਿਪ ਪੂਰੀ ਹੋਣ ਤੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਦੋਵਾਂ ਜੂਡੋ ਇੰਟਰਨਰਸ਼ਿਪ ਇੰਸਟਰੱਕਟਰਾਂ ਵਿਜੈ ਤੇ ਰਾਮ ਏਕੇ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਦੋਵਾਂ ਨੇ ਜੂਡੋ ਹਾਲ ਵਿਚ 60 ਦਿਨਾਂ ਦੀ ਇੰਟਰਨਰਸ਼ਿਪ ਦੌਰਾਨ ਖਿਡਾਰੀਆਂ ਨੂੰ ਵੀ ਅਭਿਆਸ ਕਰਵਾਇਆ ਤੇ ਸਥਾਨਕ ਇੰਸਟਰੱਕਟਰਾਂ ਤੋਂ ਵਿਹਾਰਕ ਗਿਆਨ ਵੀ ਪ੍ਰਾਪਤ ਕੀਤਾ। ਇਸ ਮੌਕੇ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਡਾ. ਉਦੈ ਸਿੰਘ, ਜੂਡੋ ਕੋਚ ਰਾਮ ਨਿਵਾਸ, ਸਪਨਾ ਆਦਿ ਮੌਜੂਦ ਸਨ।
Advertisement
Advertisement
Advertisement
Advertisement