ਜੂਏ ਦੇ ਅੱਡੇ ਚਲਾਉਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
05:55 AM Jun 07, 2025 IST
Advertisement
ਤਰਨ ਤਾਰਨ (ਪੱਤਰ ਪ੍ਰੇਰਕ): ਥਾਣਾ ਸਿਟੀ ਦੀ ਪੁਲੀਸ ਨੇ ਦੋ ਥਾਵਾਂ ’ਤੇ ਛਾਪੇ ਮਾਰ ਕੇ ਜੂਏ ਦੇ ਅੱਡੇ ਚਲਾਉਣ ਦੇ ਦੋਸ਼ ਹੇਠ ਦੋ ਜਣਿਆਂ ਨੂੰ 13,820 ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਦਕਿ ਤਿੰਨ ਸਾਥੀ ਮੌਕੇ ਤੋਂ ਫਰਾਰ ਹੋ ਗਏ| ਏਐੱਸਆਈ ਜਸਬੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਮੁਰਾਦਪੁਰ ਆਬਾਦੀ ਤੋਂ ਮੁਹੱਲਾ ਟਾਂਕ ਕਸ਼ੱਤਰੀ ਵਾਸੀ ਆਕਾਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 8500 ਰੁਪਏ ਬਰਾਮਦ ਕੀਤੇ| ਉਸ ਦੇ ਸਾਥੀ ਰਵਿੰਦਰ ਸਿੰਘ ਬਿੱਟੂ ਵਾਸੀ ਮੁਹੱਲਾ ਟਾਂਕ ਕਸ਼ਤਰੀ ਅਤੇ ਬੰਟੀ ਸਿੰਘ ਵਾਸੀ ਪੰਡੋਰੀ ਗੋਲਾ ਮੌਕੇ ਤੋਂ ਫ਼ਰਾਰ ਹੋ ਗਏ| ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੇ ਨਾਨਕਸਰ ਦੀ ਰੋਹੀ ਨੇੜਿਓਂ ਸ਼ਹਿਰ ਦੀ ਨਾਨਕਸਰ ਆਬਾਦੀ ਦੇ ਵਾਸੀ ਵਿਜੇ ਕੁਮਾਰ ਨੂੰ 5320 ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਉਸਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤੇ ਹਨ|
Advertisement
Advertisement
Advertisement
Advertisement