ਜੀਜੀਐੱਨਆਈਐੱਮਟੀ ਵੱਲੋਂ ਪ੍ਰੋਫੈਸ਼ਨਲ ਸਕਿਲਜ਼ ਵਰਕਸ਼ਾਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੁਲਾਈ
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ (ਜੀਜੀਐੱਨਆਈਐੱਮਟੀ), ਘੁਮਾਰ ਮੰਡੀ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਵੱਲੋਂ 12ਵੀਂ ਪਾਸ ਆਉਟ ਵਿਦਿਆਰਥੀਆਂ ਲਈ ‘ਪ੍ਰੋਫੈਸ਼ਨਲ ਇਮੇਜ ਬਿਲਡਿੰਗ ਐਂਡ ਐਕਸਲੈਂਸ ਇਨ ਐਕਸਲ’ ਵਿਸ਼ੇ ’ਤੇ ਦੋ ਦਿਨਾਂ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਮਕਸਦ ਵਿਦਿਆਰਥੀਆਂ ਦੀਆਂ ਪ੍ਰੋਫੈਸ਼ਨਲ ਸਕਿਲਜ਼ ਅਤੇ ਟੈਕਨੀਕਲ ਗਿਆਨ ਨੂੰ ਵਧਾਉਣਾ ਸੀ। ਵਰਕਸ਼ਾਪ ਨੇ ਵਿਦਿਆਰਥੀਆਂ ਵਿੱਚ ਉਹ ਸਾਫਟ ਸਕਿਲਜ਼ ਵਿਕਸਤ ਕਰਨ ’ਤੇ ਜ਼ੋਰ ਦਿੱਤਾ ਜੋ ਮਜ਼ਬੂਤ ਪ੍ਰੋਫੈਸ਼ਨਲ ਲਈ ਲਾਜ਼ਮੀ ਹਨ ਅਤੇ ਉਨ੍ਹਾਂ ਨੂੰ ਮਾਈਕਰੋਸਾਫਟ ਐਕਸਲ ਵਰਗੀਆਂ ਪ੍ਰੈਕਟੀਕਲ ਸਕਿਲਜ਼ ਨਾਲ ਲੈਸ ਕੀਤਾ, ਜੋ ਅਕਾਦਮਿਕ ਅਤੇ ਕਰੀਅਰ ਵਿਕਾਸ ਲਈ ਜ਼ਰੂਰੀ ਹਨ।
ਇਸ ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਣ ਅਤੇ ਸਕਿਲ ਡਿਵੈਲਪਮੈਂਟ ਨੂੰ ਆਪਣਾਉਣ ਲਈ ਉਤਸ਼ਾਹਿਤ ਕੀਤਾ। ਬਿਜ਼ਨਸ ਮੈਨੇਜਮੈਂਟ ਵਿਭਾਗ ਦੀ ਮੁਖੀ ਡਾ. ਹਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਅੱਜ ਦੇ ਮੁਕਾਬਲੇ ਵਾਲੇ ਮਾਹੌਲ ਵਿੱਚ ਪ੍ਰੋਫੈਸ਼ਨਲ ਇਮੇਜ ਬਣਾਉਣ ਅਤੇ ਐਕਸਲ ਵਰਗੇ ਜ਼ਰੂਰੀ ਟੂਲਜ਼ ’ਤੇ ਕਾਬੂ ਪਾਉਣ ਦੀ ਸਲਾਹ ਦਿੱਤੀ।
ਪਹਿਲੇ ਦਿਨ ਜੀਜੀਐੱਨਆਈਐੱਮਟੀ ਦੀ ਫੈਕਲਟੀ ਪ੍ਰੋ. ਪ੍ਰਿਆ ਅਰੋੜਾ ਨੇ ਭਾਗ ਲੈਣ ਵਾਲਿਆਂ ਨੂੰ ਪ੍ਰੋਫੈਸ਼ਨਲ ਕਾਮਯਾਬੀ ਲਈ ਸਾਫਟ ਸਕਿਲਜ਼ ਵਿਕਸਤ ਕਰਨ ਦੀ ਟ੍ਰੇਨਿੰਗ ਦਿੱਤੀ। ਦੂਜੇ ਦਿਨ ਡਾ. ਦਾਮਿਨੀ ਛਾਬੜਾ ਨੇ ਇੰਟਰਐਕਟਿਵ ਚਰਚਾ ਰਾਹੀਂ ਵਿਦਿਆਰਥੀਆਂ ਦੀ ਯੋਗਤਾ ਨੂੰ ਵਿਕਸਤ ਕੀਤਾ। ਵਰਕਸ਼ਾਪ ਦਾ ਸਮਾਪਨ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਦੇ ਭਾਸ਼ਣ ਹੋਇਆ। ਉਨਾਂ ਨੇ ਅਜਿਹੀ ਪ੍ਰਭਾਵਸ਼ਾਲੀ ਅਤੇ ਚੰਗੀ ਤਰ੍ਹਾਂ ਸੰਰਚਿਤ ਵਰਕਸ਼ਾਪ ਕਰਵਾਉਣ ਲਈ ਅਧਿਆਪਕਾਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ।