ਖੇਤਰੀ ਪ੍ਰਤੀਨਿਧਧੂਰੀ, 6 ਜੂਨਕਰ ਵਿਭਾਗ ਪੰਜਾਬ ਵੱਲੋਂ ਸਥਾਨਕ ਸ਼ਹਿਰ ਦੇ ਵੱਖ ਵੱਖ ਵਪਾਰੀਆਂ ਨਾਂਲ ਮੀਟਿੰਗ ਕਰਦਿਆ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਜੀਐੱਸਟੀ ਰਜਿਟਰੇਸ਼਼ਨ ਮੁਹਿੰਮ ਨਾਲ਼ ਜੁੜਣ ਦੀ ਅਪੀਲ ਕੀਤੀ ਗਈ। ਈਟੀਓ ਗੁਰਪ੍ਰੀਤ ਕੌਰ, ਇੰਸਪੈਕਟਰ ਦਲਵਿੰਦਰ ਸਿੰਘ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਐੱਸਟੀ ਰਜਿਸਟਰੇਸ਼ਨ ਨਾਲ ਜਿੱਥੇ ਵਪਾਰ ਵਿੱਚ ਪਾਰਦਰਸ਼ਤਾ ਆਉਂਦੀ ਹੈ, ਉਥੇ ਸਾਰੀ ਖਰੀਦੋ-ਫਰੋਖਤ ਦਾ ਹਿਸਾਬ-ਕਿਤਾਬ ਵੀ ਰੱਖਿਆ ਜਾਂਦਾ ਹੈ। ਉਨ੍ਹਾਂ ਵਪਾਰੀਆਂ ਨੂੰ ਜੀਐੱਸਟੀ ਰਜਿਸਟਰੇਸ਼ਨ ਸਬੰਧੀ ਭੁਲੇਖੇ ਨਹੀਂ ਪੈਦਾ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਜੀਐੱਸਟੀ ਨੰਬਰ ਲੈਣਾ ਬਹੁਤ ਹੀ ਅਸਾਨ ਅਤੇ ਸਰਲ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਰਜਿਸਟਰੇਸ਼ਨ ਤੋਂ ਬਾਅਦ ਕਿਸੇ ਵੀ ਵਪਾਰੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਲੇਖਾਕਾਰ ਆਰਮੀ ਤਲਵਾੜ ਹਾਜ਼ਰ ਸਨ।