ਜੀਐਨਕੇਸੀਡਬਲਿਊ ਤੇ ਮਾਸਟਰ ਤਾਰਾ ਸਿੰਘ ਕਾਲਜ ਦਾ ਨਤੀਜਾ ਸ਼ਾਨਦਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਇਥੋਂ ਦੇ ਮਾਡਲ ਟਾਊਨ ਦੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ, ਗੁੱਜਰਖਾਨ ਕੈਂਪਸ ਦਾ ਬੀਏ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਨਵਨੀਤ ਕੌਰ ਨੇ 8.92 ਐੱਸਜੀਪੀਏ ਨਾਲ ’ਵਰਸਿਟੀ ਵਿੱਚੋਂ ਚੌਥਾ ਤੇ ਕਾਲਜ ’ਚੋਂ ਪਹਿਲਾ, ਤਮਨਪ੍ਰੀਤ ਕੌਰ ਨੇ 8.33 ਐੱਸਜੀਪੀਏ ਨਾਲ ’ਵਰਸਿਟੀ ਵਿੱਚੋਂ 14ਵਾਂ ਅਤੇ ਕਾਲਜ ਵਿੱਚੋਂ ਦੂਜਾ ਸਥਾਨ ਜਦਕਿ ਕਨਾਨ ਅਤੇ ਰਿਮਜ਼ਿਮ ਮਲਹੋਤਰਾ ਨੇ 8.25 ਐੱਸਜੀਪੀਏ ਨਾਲ ਕਾਲਜ ਵਿੱਚੋਂ ਸਾਂਝੇ ਤੌਰ ’ਤੇ ਤੀਜਾ ਅਤੇ ’ਵਰਸਿਟੀ ਵਿੱਚੋਂ 16ਵਾਂ ਸਥਾਨ ਹਾਸਲ ਕੀਤਾ। ਅਰਸ਼ਿਤਾ ਸ਼ਰਮਾ, ਪਰਮੀਤ ਕੌਰ ਤੇ ਸੁਖਮਨਪ੍ਰੀਤ ਕੌਰ ਨੇ 8.17 ਐੱਸਜੀਪੀਏ ਨਾਲ ਕਾਲਜ ਵਿੱਚੋਂ ਸਾਂਝੇ ਤੌਰ ’ਤੇ ਚੌਥਾ ਅਤੇ ’ਵਰਸਿਟੀ ਵਿੱਚੋਂ 18ਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਪ੍ਰਭਲੀਨ ਕੌਰ ਨੇ 8.13 ਐੱਸਜੀਪੀਏ ਅਤੇ ਜਸਮੀਨ ਕੌਰ ਨੇ 8.00 ਐੱਸਜੀਪੀਏ ਨਾਲ ਕਾਲਜ ਵਿੱਚੋਂ ਕ੍ਰਮਵਾਰ ਪੰਜਵਾਂ ਅਤੇ ਛੇਵਾਂ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਅਤੇ ਕੋਆਰਡੀਨੇਟਰ ਮਨਿੰਦਰ ਨੇ ਵਿਦਿਆਰਥੀਆਂ ਨੂੰ ਚੰਗੇ ਅੰਕਾਂ ਨਾਲ ਪੁਜ਼ੀਸ਼ਨਾਂ ਲੈਣ ’ਤੇ ਵਧਾਈ ਦਿੱਤੀ।
ਇਸੇ ਤਰ੍ਹਾਂ ਮਾਸਟਰ ਤਾਰਾ ਸਿੰਘ ਕਾਲਜ ਫਾਰ ਵਿਮੈੱਨ ਦਾ ਬੀਏ ਪਹਿਲਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਜਸਸਿਮਰਨ ਕੌਰ ਨੇ 8.25 ਐੱਸਜੀਪੀਏ ਨਾਲ ਕਾਲਜ ਵਿੱਚੋਂ ਪਹਿਲਾ, ਕੈਕਸ਼ਾ ਅਤੇ ਹਰਮਨਪ੍ਰੀਤ ਕੌਰ ਨੇ 8.00 ਐਸਜੀਪੀਏ ਨਾਲ ਦੂਜਾ ਤੇ ਕਵਿਤਾ ਨੇ 7.83 ਐੱਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰ. ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਚਰਨ ਸਿੰਘ ਪਾਹਵਾ ਅਤੇ ਹੋਰਨਾਂ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।