ਜਾਤੀ ਪ੍ਰਥਾ ਦਾ ਖ਼ਾਤਮਾ ਤੇ ਕਮਿਊਨਿਸਟ ਕ੍ਰਾਂਤੀਕਾਰੀ ਨਜ਼ਰੀਆ’ ਵਿਸ਼ੇ ’ਤੇ ਸੈਮੀਨਾਰ
ਖੇਤਰੀ ਪ੍ਰਤੀਨਿਧ
ਬਰਨਾਲਾ, 15 ਅਪਰੈਲ
ਸਥਾਨਕ ਤਰਕਸ਼ੀਲ ਭਵਨ ਵਿੱਚ ਡਾ. ਬੀ ਆਰ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀਪੀਆਈ (ਐੱਮਐੱਲ) ਰੈੱਡ ਸਟਾਰ ਦੀ ਸੂਬਾ ਕਮੇਟੀ ਵੱਲੋਂ 'ਡਾਕਟਰ ਅੰਬੇਡਕਰ: ਜਾਤੀ ਵਿਵਸਥਾ ਦਾ ਖ਼ਾਤਮਾ ਅਤੇ ਕਮਿਊਨਿਸਟ ਕ੍ਰਾਂਤੀਕਾਰੀ ਨਜ਼ਰੀਆ' ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪਾਰਟੀ ਦੇ ਪੋਲਿਟ ਬਿਓਰੋ ਮੈਂਬਰ ਕਾਮਰੇਡ ਸ਼ੰਕਰ ਅਤੇ ਕਾਮਰੇਡ ਤੁਹਿਨ ਦੇਵ (ਕਨਵੀਨਰ ਜਾਤੀ ਵਿਨਾਸ਼ ਲਹਿਰ) ਸੈਮੀਨਾਰ ਦੌਰਾਨ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਜਦਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜੱਥੇਬੰਦਕ ਸਕੱਤਰ ਕਾਮਰੇਡ ਨਰਭਿੰਦਰ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ।
ਪੱਛਮੀ ਬੰਗਾਲ ਤੋਂ ਆਏ ਇਨਕਲਾਬੀ ਲੋਕ ਗਇਕ ਅਸੀਮ ਗਿਰੀ ਅਤੇ ਜਗਜੀਤ ਕੌਰ ਢਿੱਲਵਾਂ ਦੇ ਇਨਕਲਾਬੀ ਗੀਤਾਂ ਨਾਲ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਬੁਲਾਰਿਆਂ ਕਿਹਾ ਕਿ ਖੱਬੇ ਪੱਖੀ ਅਤੇ ਅੰਬੇਡਕਰਵਾਦੀ ਤਾਕਤਾਂ ਵਿਚਕਾਰ ਫ਼ੌਲਾਦੀ ਏਕਤਾ ਸਮੇਂ ਦੀ ਅਣਸਰਦੀ ਲੋੜ ਹੈ। ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਸੁਖਦੇਵ ਪਾਂਧੀ, ਗੁਰਮੀਤ ਸੁਖਪੁਰਾ, ਰਾਜੀਵ ਕੁਮਾਰ, ਖੁਸ਼ੀਆ ਸਿੰਘ ਤੇ ਭੋਲਾ ਸਿੰਘ ਕਲਾਲ ਮਾਜਰਾ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸੋਹਣ ਸਿੰਘ ਮਾਝੀ ਨੇ ਵੀ ਕ੍ਰਾਂਤੀਕਾਰੀ ਕਵਿਤਾ ਪੇਸ਼ ਕੀਤੀ। ਸਟੇਜ ਸੰਚਾਲਕ ਦੀ ਭੂਮਿਕਾ ਕਾਮਰੇ ਲਾਭ ਸਿੰਘ ਅਕਲੀਆ ਨੇ ਨਿਭਾਈ।