ਜ਼ਿਲ੍ਹਾ ਸਹਾਇਕ ਅਟਾਰਨੀਆਂ ਦੀ ਇੰਟਰਵਿਊ ਲਈ 10 ਹੋਰ ਉਮੀਦਵਾਰ ਸੱਦੇ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਪੰਜਾਬ ਲੋਕ ਸੇਵਾ ਕਮਿਸ਼ਨਰ (ਪੀਪੀਐੱਸਸੀ) ਨੇ ਜ਼ਿਲ੍ਹਾ ਸਹਾਇਕ ਅਟਾਰਨੀਆਂ ਦੀ ਚੋਣ ਵਿੱਚ ਤਰੁੱਟੀਆਂ ਦੇ ਮੱਦੇਨਜ਼ਰ 10 ਹੋਰ ਉਮੀਦਵਾਰਾਂ ਨੂੰ 25 ਸਤੰਬਰ ਨੂੰ ਇੰਟਰਵਿਊ ਲਈ ਸੱਦ ਲਿਆ ਹੈ। ਚੇਤੇ ਰਹੇ ਕਿ 18 ਸਤੰਬਰ ਨੂੰ ਪੀਪੀਐੱਸਸੀ ਦੀ ਸਕੱਤਰ ਨੇ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਵਿੱਚ ਚੁਣੇ ਗਏ 44 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਾ ਦਿੱਤੇ ਜਾਣ ਬਾਰ ਕਿਹਾ ਸੀ ਕਿਉਂਕਿ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਸੂਚੀ ਵਿੱਚ ਕੁਝ ਤਰੁੱਟੀਆਂ ਸਨ।
ਪੰਜਾਬ ਸਰਕਾਰ ਨੇ ਇਸ ਪੱਤਰ ’ਤੇ ਅਮਲ ਕਰਦਿਆਂ 44 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਤੋਂ ਹੱਥ ਪਿਛਾਂਹ ਖਿੱਚ ਲਏ ਸਨ। ਹੁਣ 25 ਸਤੰਬਰ ਦੀ ਇੰਟਰਵਿਊ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਉਮੀਦਵਾਰ ਮੈਰਿਟ ਸੂਚੀ ਵਿੱਚ ਆਉਂਦੇ ਹਨ।

Tags :