ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਤਲਵੰਡੀ ਸਾਬੋ ਅਦਾਲਤ ਦਾ ਦੌਰਾ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 5 ਜੁਲਾਈ
ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਕਰੂਨੇਸ਼ ਕੁਮਾਰ ਨੇ ਪਹਿਲੀ ਵਾਰ ਸਥਾਨਕ ਜੁਡੀਸ਼ਲ ਅਦਾਲਤ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਬਾਰ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਅਤੇ ਪੌਦੇ ਲਗਾਏ ਵੀ ਲਗਾਏ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਦੇ ਇੱਥੇ ਪੁੱਜਣ ’ਤੇ ਸਥਾਨਕ ਜੱਜ ਸਾਹਿਬਾਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮਗਰੋਂ ਉਨ੍ਹਾਂ ਅਦਾਲਤੀ ਕੰਪਲੈਕਸ ਵਿਖੇ ਪੌਦੇ ਲਾਉਣ ਦੀ ਸ਼ੁਰੂਆਤ ਪੌਦਾ ਲਗਾ ਕੇ ਕੀਤੀ। ਇਸ ਮੌਕੇ ਕਰੀਬ 53 ਫਲਦਾਰ ਬੂਟੇ ਲਗਾਏ ਗਏ। ਇਸ ਉਪਰੰਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰੂਨੇਸ਼ ਕੁਮਾਰ ਨੇ ਬਾਰ ਰੂਮ ਵਿੱਚ ਵਕੀਲਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬਾਰ ਐਸੋਸੀਏਸ਼ਨ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਜੀ ਆਇਆਂ ਕਿਹਾ। ਉਨ੍ਹਾਂ ਬਾਰ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਇਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਅਖ਼ੀਰ ਵਿੱਚ ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਸੈਸ਼ਨ ਜੱਜ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਆਸੀਸ਼ ਅਬਰੋਲ, ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਤਲਵੰਡੀ ਸਾਬੋ ਸ੍ਰੀਮਤੀ ਕਰਨਦੀਪ ਕੌਰ , ਮਨਜਿੰਦਰ ਸਿੰਘ, ਨਵਜੋਤ ਕੌਰ, ਮਿਸ ਰਮਨਦੀਪ ਕੌਰ, ਮਿਸ ਪ੍ਰਿਯੰਕਾ, ਸ਼੍ਰੀ ਮੋਹਿਤ ਕੌਲ (ਸਾਰੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਤਲਵੰਡੀ ਸਾਬੋ), ਪੰਕਜ ਕੁਮਾਰ ਐੱਸਡੀਐੱਮ ਤਲਵੰਡੀ ਸਾਬੋ, ਰਾਜ਼ੇਸ ਸਨੇਹੀ ਡੀਐੱਸਪੀ ਤਲਵੰਡੀ ਸਾਬੋ, ਐਡਵੋਕੇਟ ਰਾਜਮੁਕੱਦਰ ਸਿੰਘ ਬਾਰ ਉਪ ਪ੍ਰਧਾਨ, ਐਡਵੋਕੇਟ ਅਕਾਸ਼ਦੀਪ ਗਰਗ ਸਕੱਤਰ, ਐਡਵੋਕੇਟ ਜਸਵਿੰਦਰ ਸਿੰਘ ਮਾਨ ਜੁਆਇੰਟ ਸਕੱਤਰ, ਐਡਵੋਕੇਟ ਪੂਨਮ ਰਾਣੀ ਖਜ਼ਾਨਚੀ, ਸੰਜੀਵ ਲਹਿਰੀ ਅਤੇ ਭੁਪਿੰਦਰ ਬੰਗੀ (ਦੋਵੇਂ ਸਾਬਕਾ ਬਾਰ ਪ੍ਰਧਾਨ) ਅਤੇ ਸੀਨੀਅਰ ਵਕੀਲ ਅਵਤਾਰ ਸਿੰਘ ਸਿੱਧੂ ਵੀ ਹਜ਼ਾਰ ਸਨ।