ਜ਼ਹਿਰੀਲੀ ਚੀਜ਼ ਨਿਗਲ ਕੇ ਥਾਣੇ ਪੁੱਜਿਆ ਪ੍ਰੇਮੀ ਜੋੜਾ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 10 ਸਤੰਬਰ
ਪ੍ਰੇਮ ਸੰਬੰਧਾਂ ਕਰਕੇ ਬੱਸ ਸਟੈਂਡ ਮੂਹਰੇ ਜ਼ਹਿਰੀਲੀ ਚੀਜ਼ ਖਾ ਕੇ ਇੱਕ ਲੜਕਾ-ਲੜਕੀ ਸਾਹਮਣੇ ਸਥਿਤ ਪੁਲੀਸ ਕੰਪਲੈਕਸ ਮਹਿਲਾ ਥਾਣੇ ’ਚ ਪੁੱਜ ਗਏ। ਜਿੱਥੇ ਹਾਲਤ ਵਿਗੜਨ ’ਤੇ ਦੋਹਾਂ ਨੇ ਪੁਲੀਸ ਅਮਲੇ ਨੂੰ ਜ਼ਹਿਰੀਲੀ ਚੀਜ਼ ਨਿਗਲਣ ਬਾਰੇ ਦੱਸਿਆ। ਜਿਸ ’ਤੇ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਸਰਕਾਰੀ ਗੱਡੀ ’ਤੇ ਸਰਕਾਰੀ ਹਸਪਤਾਲ ਪਹੁੰਚਾਇਆ। ਲੜਕੇ ਦੀ ਪਛਾਣ ਪਿੰਡ ਅਲੀਕਾਂ ਵਾਸੀ ਜਸਪ੍ਰੀਤ ਸਿੰਘ ਵਜੋਂ ਹੋਈ। ਦੋਹਾਂ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ। ਥਾਣਾ ਮੁਖੀ ਅਨੁਸਾਰ ਇਨ੍ਹਾਂ ਬਾਰੇ ਮਾਮਲਾ ਕਾਲਾਂਵਾਲੀ ਥਾਣੇ ’ਚ ਦਰਜ ਹੈ ਅਤੇ ਅਗਲੀ ਕਾਰਵਾਈ ਉਥੋਂ ਦੀ ਪੁਲੀਸ ਕਰੇਗੀ।