For the best experience, open
https://m.punjabitribuneonline.com
on your mobile browser.
Advertisement

ਜ਼ਰੂਰੀ ਵਸਤਾਂ ਦੀ ਕੋਈ ਤੋਟ ਨਹੀਂ: ਜ਼ਿਲ੍ਹਾ ਪ੍ਰਸ਼ਾਸਨ

04:26 AM May 10, 2025 IST
ਜ਼ਰੂਰੀ ਵਸਤਾਂ ਦੀ ਕੋਈ ਤੋਟ ਨਹੀਂ  ਜ਼ਿਲ੍ਹਾ ਪ੍ਰਸ਼ਾਸਨ
Advertisement

ਜਸਬੀਰ ਸਿੰਘ ਚਾਨਾ
ਕਪੂਰਥਲਾ, 9 ਮਈ
ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ’ਚ ਜ਼ਰੂਰੀ ਵਸਤਾਂ ਜਿਵੇਂ ਕਿ ਤੇਲ, ਗੈਸ, ਰਾਸ਼ਨ, ਫਲ, ਸਬਜ਼ੀਆਂ ਆਦਿ ਦੀ ਕੋਈ ਕਮੀ ਨਹੀਂ ਹੈ।
ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਾਰਡਰ ’ਤੇ ਤਣਾਅ ਦੀ ਸਥਿਤੀ ਮੱਦੇਨਜ਼ਰ ਲੋਕਾਂ ਦੇ ਮਨਾਂ ’ਚ ਜ਼ਰੂਰੀ ਵਸਤਾਂ ਦੀ ਕਮੀ ਬਾਰੇ ਸ਼ੰਕਾ ਪੈਦਾ ਹੋ ਸਕਦੀ ਹੈ, ਜਿਸ ਕਰਕੇ ਕਾਲਾਬਜ਼ਾਰੀ ਤੇ ਜ਼ਮ੍ਹਾਂਖੋਰੀ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।
ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੀ ਗਠਿਤ ਕੀਤੀ ਗਈ ।
ਇਨ੍ਹਾਂ ’ਚ ਪੈਟਰੋਲ-ਡੀਜ਼ਲ ਆਦਿ ਲਈ ਡੀਐਫਐਸਸੀ ਸ੍ਰੀਮਤੀ ਸੰਯੋਗਤਾ (84275-55440) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪਸ਼ੂ ਧਨ ਨਾਲ ਸਬੰਧਿਤ ਸੇਵਾਵਾਂ ਲਈ ਡਾਰਜਿੰਦਰਪਾਲ ਸਿੰਘ (77172-67008), ਸਬਜ਼ੀਆਂ-ਫਲਾਂ ਆਦਿ ਲਈ ਜ਼ਿਲ੍ਹਾ ਮੰਡੀ ਅਫਸਰ ਗਗਨਦੀਪ ਸਿੰਘ (94642-92474) ਤੇ ਪਸ਼ੂਆਂ ਦੀ ਫੀਡ ਆਦਿ ਲਈ ਡੀਐਮ ਮਾਰਕਫੈੱਡ ਗੁਰਪ੍ਰੀਤ ਸਿੰਘ (98784-28755) ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਕੈੱਪ ਆਫ਼ਿਸ ਕਪੂਰਥਲਾ ਵਿਖੇ ਬਣਾਇਆ ਗਿਆ ਹੈ। ਇਸ ਕੰਟਰੋਲ ਰੂਮ ਦਾ ਨੰਬਰ 0182-2231990 ਹੈ ਤੇ ਇਸਦੇ ਓਵਰਆਲ ਇੰਚਾਰਜ ਸੁਪਰਡੈੰਟ ਗ੍ਰੇਡ -1 ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਹੋਣਗੇ। ਇਸੇ ਤਰ੍ਹਾਂ ਫਗਵਾੜਾ ਕੰਟਰੋਲ ਰੂਮ ਦਾ ਸੰਪਰਕ ਨੰਬਰ 01824-260794 ਹੈ।
ਜਲੰਧਰ (ਹਤਿੰਦਰ ਮਹਿਤਾ): ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ’ਚ ਸਥਿਤੀ ਬਿਲਕੁਲ ਠੀਕ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਰੂਰੀ ਵਸਤਾਂ ਪੈਟਰੋਲ/ਡੀਜ਼ਲ ਸਬੰਧੀ ਸ਼ਿਕਾਇਤ ਲਈ ਹਰਵੀਨ ਕੌਰ ਨਾਲ ਮੋਬਾਇਲ ਨੰਬਰ 86991-74429 ਅਤੇ 01882-222663, ਡਾ. ਚਮਨ ਲਾਲ ਨਾਲ 76580-67043 ਅਤੇ 01882-253574,ੇ ਸੰਪਰਕ ਕੀਤਾ ਜਾ ਸਕਦਾ ਹੈ।

Advertisement

Advertisement
Advertisement

ਡੀਸੀ ਵੱਲੋਂ ਵਪਾਰ ਮੰਡਲ ਆਗੂਆਂ ਤੇ ਦੁਕਾਨਦਾਰਾਂ ਨਾਲ ਮੀਟਿੰਗ

ਗੁਰਦਾਸਪੁਰ (ਕੇ ਪੀ ਸਿੰਘ): ਭਾਰਤ-ਪਾਕਿਸਤਾਨ ਦਰਮਿਆਨ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਵੱਲੋਂ ਐਸੈਂਸ਼ੀਅਲ ਕਮੋਡਿਟੀਜ਼ ਐਕਟ, 1955 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ, 2023 ਦੀ ਧਾਰਾ 163 ਤਹਿਤ ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ ਦੀ ਜਮ੍ਹਾਖ਼ੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ । ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਡੀਸੀ ਵੱਲੋਂ ਅੱਜ ਵਪਾਰ ਮੰਡਲ ਗੁਰਦਾਸਪੁਰ ਦੇ ਨੁਮਾਇੰਦਿਆਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ।

Advertisement
Author Image

Advertisement