ਜ਼ਮਾਨਤ ਲਈ ਜਾਅਲੀ ਕਾਗਜ਼ਾਤ ਲਗਾਏ
05:47 AM Feb 04, 2025 IST
Advertisement
ਪੱਤਰ ਪ੍ਰੇਰਕ
ਕਪੂਰਥਲਾ, 3 ਫਰਵਰੀ
ਜ਼ਮਾਨਤ ਕਰਵਾਉਣ ਲਈ ਅਦਾਲਤ ’ਚ ਜਾਅਲੀ ਕਾਗਜ਼ਾਤ ਲਗਾਉਣ ਦੇ ਸਬੰਧ ’ਚ ਸਦਰ ਪੁਲੀਸ ਨੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰਮੀਤ ਟਿਵਾਣਾ (ਜੱਜ ਸਪੈਸ਼ਲ ਕੋਰਟ ਕਪੂਰਥਲਾ) ਵੱਲੋਂ ਸੂਚਨਾ ਪੱਤਰ ਮਿਲਿਆ ਕਿ ਮੰਗਤ ਰਾਮ ਉਰਫ਼ ਮੰਗਾ ਵਾਸੀ ਮੁਹੱਲਾ ਚੰਡੀਗੜ੍ਹ ਥਾਣਾ ਸੁਲਤਾਨਪੁਰ ਲੋਧੀ ਨੇ ਬਲਜੀਤ ਸਿੰਘ ਨਾਮੀ ਵਿਅਕਤੀ ਦਾ ਜਾਅਲੀ ਸ਼ਨਾਖਤੀ ਕਾਰਡ, ਅਧਾਰ ਕਾਰਡ ਤੇ ਫ਼ਰਜ਼ੀ ਫ਼ਰਦ ਬਣਵਾ ਕੇ ਜ਼ਮਾਨਤ ਕਰਵਾਈ। ਇਸ ਸਬੰਧੀ ਪੁਲੀਸ ਨੇ ਮੰਗਤ ਰਾਮ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement