ਜਸਵੰਤ ਸਿੰਘ ਜ਼ਫ਼ਰ ਵੱਲੋਂ ਲਾਇਬ੍ਰੇਰੀ ਦਾ ਦੌਰਾ
07:55 AM Jan 29, 2025 IST
Advertisement
ਲਹਿਰਾਗਾਗਾ: ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ
ਪਿੰਡ ਚੰਗਾਲੀਵਾਲਾ ਦੀ ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਦਾ ਦੌਰਾ ਕੀਤਾ। ਸ੍ਰੀ ਜ਼ਫ਼ਰ ਨੇ ਲਾਇਬ੍ਰੇਰੀ ਦੇ ਪਾਠਕਾਂ ਨਾਲ ਮੁਲਾਕਾਤ ਕੀਤੀ।
ਜ਼ਫਰ ਨੇ ਆਪਣੀ ਕਵਿਤਾ ਦੀ ਸਾਂਝ ਸਾਰੇ ਹੀ ਪਾਠਕਾਂ ਨਾਲ ਸਾਂਝ ਪਾਈ। ਉਨ੍ਹਾਂ ਨੌਜਵਾਨਾਂ ਦੀ ਸ਼ਲਾਘਾ ਕਰਦੇ ਹੋਏ ਲਾਇਬ੍ਰੇਰੀ ਦੀ ਹਰ ਸੰਭਵ ਮਦਦ ਕਰਨ ਦਾ ਵਾਅਦਾ ਕੀਤਾ ਅਤੇ ਲਾਇਬ੍ਰੇਰੀ ਮੈਂਬਰਾਂ ਨੂੰ ਆਪਣਾ ਕੰਮ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ। ਉਧਰ ਫਿਲਮ ਕਲਾਕਾਰ ਤੇ ਲੇਖਕ ਰਾਣਾ ਰਣਬੀਰ ਨੇ ਵੀ ਲਾਇਬ੍ਰੇਰੀ ਮੈਂਬਰਾਂ ਦੀ ਸ਼ਲਾਘਾ ਕੀਤੀ। ਲਾਇਬ੍ਰੇਰੀ ਦੇ ਮੈਂਬਰਾਂ ਵੱਲੋਂ ਦੋਵੇਂ ਮਹਿਮਾਨਾਂ ਦਾ ਸਵਿੱਤਰੀ ਬਾਈ ਫੂਲੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement