ਜਸਵੀਰ ਸਿੰਘ ਬਣੇ ਅਹਿਮਦਗੜ੍ਹ ਬਲਾਕ ਦੇ ਪ੍ਰਧਾਨ
ਪੱਤਰ ਪ੍ਰੇਰਕ
ਸੰਦੌੜ, 30 ਜਨਵਰੀ
ਮੈਡੀਕਲ ਪ੍ਰੈਕਟੀਸ਼ਨਰਜ਼ (ਧੰਨ ਮੱਲ) ਦੇ ਸੂਬਾ ਪ੍ਰਧਾਨ ਧੰਨ ਮੱਲ ਗੋਇਲ ਦੀ ਅਗਵਾਈ ਹੇਠ ਬਲਾਕ ਅਹਿਮਦਗੜ੍ਹ ਦੀ ਸਰਬਸੰਮਤੀ ਨਾਲ ਚੋਣ ਕੀਤੀ ਜਿਸ ਵਿੱਚ ਸੂਬਾ ਮੀਤ ਪ੍ਰਧਾਨ ਗੁਲਜੀਤ ਸਿੰਘ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਕਲਸੀਆਂ ਸਮੇਤ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪਿੰਡ ਮਹੇਰਨਾਂ ਕਲਾਂ ਦੇ ਸਰਪੰਚ ਬਲਵੀਰ ਸਿੰਘ ਅਤੇ ਸਾਬਕਾ ਸਰਪੰਚ ਜਗਜੀਤ ਸਿੰਘ, ਸਰਬਜੀਤ ਸਿੰਘ ਫੌਜੀ ਨੇ ਵੀ ਹਾਜ਼ਰੀ ਲਵਾਈ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਜਸਵੀਰ ਸਿੰਘ ਨੂੰ ਬਲਾਕ ਅਹਿਮਦਗੜ੍ਹ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਬਲਕਾਰ ਸਿੰਘ ਨੂੰ ਸੈਕਟਰੀ, ਖਜ਼ਾਨਚੀ ਸਤਪਾਲ ਸਿੰਘ, ਮੁੱਖ ਸਲਾਹਕਾਰ ਬਾਬਾ ਸੋਮਾ ਸਿੰਘ ਬੋੜਹਾਈ, ਸਰਪ੍ਰਸਤ ਗੁਰਪਿਆਰ ਸਿੰਘ, ਚੇਅਰਮੈਨ ਚਰਨਜੀਤ ਸਿੰਘ ਭੋਲਾ, ਵਾਈਸ ਪ੍ਰਧਾਨ ਜਗਤਾਰ ਸਿੰਘ, ਜੁਆਇੰਟ ਖਜ਼ਾਨਚੀ ਗੁਰਚਰਨ ਦਾਸ, ਵਾਈਸ ਚੇਅਰਮੈਨ ਹਰਮਨਦੀਪ ਸਿੰਘ, ਪ੍ਰੈੱਸ ਸਕੱਤਰ ਜਮੀਲ ਮੁਹੰਮਦ ਤੇ ਜੁਆਇੰਟ ਸਕੱਤਰ ਦਿਲਵਰ ਖਾਂ ਨੂੰ ਚੁਣਿਆ ਗਿਆ। ਇਸ ਮੌਕੇ ਪੰਜਾਬ ਲੈਬ ਵੱਲੋਂ ਜੁਵੇਦ ਖਾਂ, ਡਾ. ਯੂਨਸ ਖਾਂ, ਡਾ. ਯੁਗਰਾਜ ਸਿੰਘ, ਗੋਰਾ ਧਲੇਰ, ਲਾਡੀ ਮਹੋਲੀ, ਡਾ. ਯਾਸੀਨ, ਡਾ. ਅਕਰਮ, ਡਾ. ਬਿਪਨਦੀਪ, ਫਿਰੋਜ਼ ਖਾਨ, ਨਿਸ਼ਾਨ ਸਿੰਘ ਆਦਿ ਮੈਂਬਰ ਹਾਜ਼ਰ ਸਨ।