ਜਸਪ੍ਰੀਤ ਮਿਸ ਤੇ ਮਨਿੰਦਰ ਮਿਸਟਰ ਹੈਰੀਟੀਅਨ ਬਣੇ
07:59 AM Feb 05, 2025 IST
ਹੈਰੀਟੇਜ ਸਕੂਲ ਲੇਹਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਅਮਰਜੀਤ ਕੌਰ ਬਾਸੀ ਅਤੇ ਪ੍ਰਿੰਸੀਪਲ।-ਫੋਟੋ: ਚਿੱਲਾ
Advertisement
ਬਨੂੜ: ਨਜ਼ਦੀਕੀ ਪਿੰਡ ਲੇਹਲਾਂ ਦੇ ਹੈਰੀਟੇਜ ਪਬਲਿਕ ਸਕੂਲ ਵੱਲੋਂ ਬਾਰਵੀ ਕਲਾਸ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਦੀਪ ਸਿੰਘ ਬਾਸੀ ਨੇ ਮੁੱਖ ਮਹਿਮਾਨ ਅਤੇ ਡਾਇਰੈਕਟਰ ਅਮਰਜੀਤ ਕੌਰ ਬਾਸੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਸੀਮਾ ਸਕਸ਼ੈਨਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਐਡਵੋਕੇਟ ਬਾਸੀ ਨੇ ਬੱਚਿਆਂ ਨੂੰ ਟੀਚੇ ਮਿੱਥਣ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਮਿਹਨਤ ਦਾ ਸੱਦਾ ਦਿੱਤਾ। ਡਾਇਰੈਕਟਰ ਅਮਰਜੀਤ ਕੌਰ ਬਾਸੀ ਅਤੇ ਪ੍ਰਿੰਸੀਪਲ ਸੀਮਾ ਸਕਸੈਨਾ ਨੇ ਵਿਦਿਆਰਥੀਆਂ ਦੀਆਂ ਸਕੂਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਵੱਖ-ਵੱਖ ਵਿਦਿਆਰਥੀਆਂ ਨੂੰ ਵੱਖ-ਵੱਖ ਖ਼ਿਤਾਬਾਂ ਨਾਲ ਨਿਵਾਜ ਕੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੀ ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਮਿੱਸ ਹੈਰੀਟੀਅਨ ਅਤੇ ਮਨਿੰਦਰ ਸਿੰਘ ਮਿਸਟਰ ਹੈਰੀਟੀਅਨ ਚੁਣੇ ਗਏ। -ਪੱਤਰ ਪ੍ਰੇਰਕ
Advertisement
Advertisement
Advertisement