ਜਸਪਾਲ ਸਿੰਘ ਰੰਧਾਵਾ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਚੁਣੇ
ਪੱਤਰ ਪ੍ਰੇਰਕ
ਜਲੰਧਰ, 10 ਜੂਨ
ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਦੀ ਚੋਣ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸੂਬਾ ਪ੍ਰਧਾਨ ਸੁਰਜੀਤ ਜੱਜ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਸਰਬਸੰਮਤੀ ਨਾਲ ਪ੍ਰਲੇਸ਼ (ਜਲੰਧਰ ਇਕਾਈ) ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਸਰਪ੍ਰਸਤ ਕੁਲਦੀਪ ਸਿੰਘ ਬੇਦੀ, ਬਲਬੀਰ ਪਰਵਾਨਾ, ਡਾ. ਬਲਦੇਵ ਸਿੰਘ ਬੱਦਨ, ਕੁਲਵੰਤ ਸੰਧੂ ਤੇ ਕਾਮਰੇਡ ਗੁਰਮੀਤ ਨੂੰ ਬਣਾਇਆ ਗਿਆ। ਮਗਰੋਂ ਪ੍ਰਧਾਨ ਪਿ੍ੰ. ਜਸਪਾਲ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਮੱਖਣ ਮਾਨ, ਮੀਤ ਪ੍ਰਧਾਨ ਜੁਗਿੰਦਰ ਸਿੰਘ ਸੰਧੂ, ਸਰੋਜ ਨੂੰ ਬਣਾਇਆ ਗਿਆ| ਉਪਰੰਤ ਜਨਰਲ ਸਕੱਤਰ ਭਗਵੰਤ ਰਸੂਲਪੁਰੀ, ਸਕੱਤਰ ਦਵਿੰਦਰ ਮੰਡ, ਰਕੇਸ਼ ਆਨੰਦ, ਜਗੀਰ ਜੋਸ਼ਨ, ਡਾ. ਜਗਜੀਤ ਸਿੰਘ ਚੀਮਾ, ਡਾ. ਸ਼ੈਲੇਸ ਤੇ ਕੇਸਰ ਸਿੰਘ ਆਦਿ ਦੀ ਚੋਣ ਕੀਤੀ ਗਈ| ਸਾਰੇ ਅਹੁਦੇਦਾਰਾਂ ਨੇ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਜਿਸ ਵਿੱਚ ਅਮਰਜੀਤ ਚਾਹਲ, ਮੋਹਨ ਲਾਲ ਫਿਲੌਰੀਆਂ, ਪ੍ਰਕਾਸ਼ ਕੌਰ ਸੰਧੂ, ਅਰੁਣਦੀਪ, ਅਜੈ ਕੁਮਾਰ ਯਾਦਵ, ਸਵਿੰਦਰ ਸੰਧੂ, ਬਿੰਦਰ ਬਸਰਾ, ਜਤਿੰਦਰ ਪੰਮੀ, ਕਮਲਜੀਤ ਥਾਬਲਕੇ ਤੇ ਜਗਦੀਸ਼ ਰਾਣਾ ਆਦਿ ਨੂੰ ਨਵੀਂ ਕਾਰਜਕਰਨੀ ਲਈ ਚੁਣਿਆ ਗਿਆ। ਅਖੀਰ ਵਿੱਚ ਸੰਘ ਦਾ ਮੈਗਜ਼ੀਨ ‘ਚਰਚਾ ਕੌਮਾਂਤਰੀ’ ਦਾ ਪਲੇਠਾ ਅੰਕ ਹਾਜ਼ਰ ਮੈਂਬਰਾਂ ਨੇ ਰਿਲੀਜ਼ ਕੀਤਾ |