ਜਸਟਿਸ ਵੱਲੋਂ ਕੋਰਟ ਕੰਪਲੈਕਸ ਦਾ ਦੌਰਾ
ਪੱਤਰ ਪ੍ਰੇਰਕ
ਪਿਹੋਵਾ, 11 ਮਾਰਚ
ਪੰਜਾਬ ਹਰਿਆਣਾ ਹਾਈ ਕੋਰਟ ਦੀ ਜਸਟਿਸ ਅਰਚਨਾ ਪੁਰੀ ਨੇ ਕਿਹਾ ਕਿ ਸਮਾਜ ਦੇ ਲੋੜਵੰਦ ਲੋਕਾਂ ਨੂੰ ਇਨਸਾਫ਼ ਦਿਵਾਉਣਾ ਵਕੀਲਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਵਕਾਲਤ ਇੱਕ ਅਜਿਹਾ ਪੇਸ਼ਾ ਹੈ ਜੋ ਲੋਕਾਂ ਦਾ ਕਾਨੂੰਨ ਵਿਵਸਥਾ ਵਿੱਚ ਵਿਸ਼ਵਾਸ ਨੂੰ ਬਣਾਈ ਰੱਖਦਾ ਹੈ। ਇਸ ਲਈ ਸਾਰੇ ਵਕੀਲਾਂ ਨੂੰ ਇਸ ਨੂੰ ਆਪਣੇ ਪੇਸ਼ੇ ਦੇ ਨਾਲ-ਨਾਲ ਸਮਾਜ ਅਤੇ ਰਾਸ਼ਟਰ ਪ੍ਰਤੀ ਇੱਕ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ। ਜੱਜ ਅਰਚਨਾ ਪੁਰੀ ਨੇ ਅੱਜ ਇੱਥੇ ਅਦਾਲਤੀ ਕੰਪਲੈਕਸ ਦਾ ਨਿਰੀਖਣ ਕੀਤਾ ਅਤੇ ਵਕੀਲਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਅਦਾਲਤ ਦੇ ਰਿਕਾਰਡ ਦੀ ਵੀ ਜਾਂਚ ਕੀਤੀ। ਵਕੀਲਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਅਰਾਧਨਾ ਸਾਹਨੀ, ਜੱਜ ਕਪਿਲ, ਜੱਜ ਭਰਤ, ਐੱਸਡੀਐੱਮ ਕਪਿਲ ਸ਼ਰਮਾ, ਡੀਐੱਸਪੀ ਨਿਰਮਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਾਬਲ ਸਿੰਘ, ਉਪ ਪ੍ਰਧਾਨ ਦਲਜੀਤ ਮੋਰ, ਨੀਰਜ ਕੁਮਾਰ, ਜਸਪਾਲ ਉਦਾਸੀ, ਕਮਲ ਬਾਗਦੀ, ਬੀਐਸ ਮੋਮੀ, ਐੱਸਡੀ ਮੁਰਾਰ, ਨਰੇਸ਼ ਕੁਮਾਰ, ਰਾਜੇਸ਼ ਹਰਿਤ, ਨਰਿੰਦਰ ਸਾਧੋਲਾ, ਵਿਕਰਮ ਭਾਰਦਵਾਜ, ਡੀਪੀ ਦਸਤੂਰ, ਦੇਵੇਂਦਰ ਸਿੰਘ ਅਤੇ ਦੀਪਕ ਕੁਮਾਰ ਮੌਜੂਦ ਸਨ।