For the best experience, open
https://m.punjabitribuneonline.com
on your mobile browser.
Advertisement

ਜਲ ਸੰਕਟ: ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ

06:49 AM Jun 11, 2025 IST
ਜਲ ਸੰਕਟ  ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ
ਸੈਲੀ ਕੁਲੀਆਂ ਮੁਹੱਲੇ ਦੇ ਲੋਕ ਪ੍ਰਦਰਸ਼ਨ ਕਰਦੇ ਹੋਏ।
Advertisement

ਐਨ.ਪੀ. ਧਵਨ
ਪਠਾਨਕੋਟ, 10 ਜੂਨ
ਇਥੋਂ ਦੇ ਮੁਹੱਲਾ ਸੈਲੀ ਕੁਲੀਆਂ ਵਿੱਚ ਪਾਣੀ ਦੇ ਸੰਕਟ ਨੇ ਲੋਕਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਇਸ ਕਾਰਨ ਇਲਾਕਾ ਵਾਸੀਆਂ ਨੇ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਇਲਾਕੇ ਵਿੱਚ ਨਵਾਂ ਟਿਊਬਵੈੱਲ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਰੂਪਾ ਗੁਰੰਗ, ਮੁਖਤਿਆਰ ਸਿੰਘ, ਸੋਮ ਨਾਥ, ਜਨਕ ਰਾਜ, ਰਾਮ ਲਾਲ, ਸ਼ਾਮ ਲਾਲ, ਕਮਲੇਸ਼ ਕੁਮਾਰੀ, ਅੰਜੂ ਬਾਲਾ, ਰਜਨੀ, ਆਸ਼ਾ ਦੇਵੀ, ਸੁਨੀਤਾ ਰਾਣੀ ਆਦਿ ਸ਼ਾਮਲ ਸਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 3 ਮਹੀਨੇ ਹੋ ਗਏ ਹਨ, ਇਲਾਕੇ ਵਿੱਚ ਪਾਣੀ ਦੀ ਕਿੱਲਤ ਬਣੀ ਹੋਈ ਹੈ। ਇਸ ਕਾਰਨ ਉਨ੍ਹਾਂ ਨੂੰ ਸੈਲੀ ਕੁਲੀਆਂ ਦੇ ਇੱਕ ਮੰਦਰ ਵਿੱਚ ਬਣੇ ਬੋਰ ਤੋਂ ਪਾਣੀ ਢੋਅ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪੈ ਰਹੀਆਂ ਹਨ। ਗਰਮੀ ਕਾਰਨ ਉਨ੍ਹਾਂ ਦੀ ਸਮੱਸਿਆ ਵਿੱਚ ਹੋਰ ਵਾਧਾ ਹੋ ਗਿਆ ਹੈ ਪਰ ਨਿਗਮ ਨੇ ਅਜੇ ਤੱਕ ਉਨ੍ਹਾਂ ਦੀ ਇਹ ਸਮੱਸਿਆ ਹੱਲ ਨਹੀਂ ਕੀਤੀ ਹੈ। ਲੋਕਾਂ ਦੀ ਮੰਗ ਹੈ ਕਿ ਇਸ ਇਲਾਕੇ ਵਿੱਚ ਨਿਗਮ ਵੱਲੋਂ ਇੱਕ ਵੱਖਰਾ ਵੱਡਾ ਟਿਊਬਵੈੱਲ ਲਗਾਇਆ ਜਾਵੇ। ਨਗਰ ਨਿਗਮ ਦੇ ਐਕਸੀਅਨ ਪਰਮਜੋਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਕਤ ਇਲਾਕੇ ਵਿੱਚ ਇੱਕ ਨਵਾਂ ਟਿਊਬਵੈੱਲ ਲਗਾਉਣ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਮਨਜ਼ੂਰੀ ਮਿਲਣ ਉਪਰੰਤ ਟੈਂਡਰ ਲਗਾ ਕੇ ਨਵਾਂ ਟਿਊਬਵੈਲ ਲਗਾ ਦਿੱਤਾ ਜਾਵੇਗਾ।

Advertisement

 

Advertisement
Advertisement

Advertisement
Author Image

Harpreet Kaur

View all posts

Advertisement