For the best experience, open
https://m.punjabitribuneonline.com
on your mobile browser.
Advertisement

ਜਲ ਸ੍ਰੋਤਾਂ, ਤਲਾਬਾਂ ਅਤੇ ਨਿਰਮਾਣ ਟੈਂਕਾਂ ਤੋਂ ਦੂਰ ਰਹਿਣ ਦੀ ਅਪੀਲ

05:04 AM Jul 05, 2025 IST
ਜਲ ਸ੍ਰੋਤਾਂ  ਤਲਾਬਾਂ ਅਤੇ ਨਿਰਮਾਣ ਟੈਂਕਾਂ ਤੋਂ ਦੂਰ ਰਹਿਣ ਦੀ ਅਪੀਲ
Advertisement

ਖੇਤਰੀ ਪ੍ਰਤੀਨਿਧ

Advertisement

ਐਸ.ਏ.ਐਸ.ਨਗਰ(ਮੁਹਾਲੀ), 4 ਜੁਲਾਈ

Advertisement
Advertisement

ਬਲੌਂਗੀ ਅਤੇ ਬਾਕਰਪੁਰ ਵਿੱਚ ਪਾਣੀ ਵਿਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਮਗਰੋਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਮੌਨਸੂਨ ਅਤੇ ਬਾਰਸ਼ ਦੇ ਚੱਲ ਰਹੇ ਮੌਸਮ ਦੇ ਮੱਦੇਨਜ਼ਰ, ਮੌਸਮੀ ਨਦੀਆਂ, ਪਾਣੀ ਨਾਲ ਭਰੇ ਜਲ ਸਰੋਤਾਂ ਅਤੇ ਛੱਪੜਾਂ ਤੋਂ ਦੂਰ ਰਹਿਣ।
ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਨਾਬਾਲਗਾਂ ਦੇ ਡੁੱਬਣ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਉਸਾਰੀ ਸਥਾਨਾਂ ਦੇ ਆਲੇ ਦੁਆਲੇ ਚੌਕਸੀ ਅਤੇ ਸਾਵਧਾਨੀਆਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਸਾਰੀ ਕਾਮਿਆਂ ਅਤੇ ਇਮਾਰਤ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਾਬਾਲਗਾਂ ਅਤੇ ਬੱਚਿਆਂ ਨੂੰ ਉਸਾਰੀ ਸਥਾਨਾਂ ’ਤੇ ਪਾਣੀ ਨਾਲ ਭਰੇ ਟੈਂਕਾਂ ਜਾਂ ਟੋਇਆਂ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬੱਚਿਆਂ, ਨਾਬਾਲਗਾਂ ਅਤੇ ਨੌਜਵਾਨਾਂ ਨੂੰ ਜਲ ਸਰੋਤਾਂ ਤੋਂ ਦੂਰ ਰੱਖਣ ਅਤੇ ਛੱਪੜਾਂ ਤੇ ਹੋਰ ਪਾਣੀ ਵਿਚ ਨੁਹਾਉਣ ਅਤੇ ਵੜ੍ਹਨ ਤੋਂ ਗੁਰੇਜ਼ ਕਰਨ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਠੀਕਰੀ ਪਹਿਰੇ ਲਈ ਟੀਮਾਂ ਤਾਇਨਾਤ ਕਰਕੇ ਆਪਣੇ ਪੇਂਡੂ ਖੇਤਰਾਂ ਵਿੱਚੋਂ ਵਹਿਣ ਵਾਲੇ ਜਲ ਸਰੋਤਾਂ ’ਤੇ ਨੇੜਿਓਂ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਨਦੀਆਂ (ਚੋਅ) ਜਾਂ ਪਾਣੀ ਨਾਲ ਸਬੰਧਤ ਹੋਰ ਖਤਰਿਆਂ ਨਾਲ ਸਬੰਧਤ ਕਿਸੇ ਵੀ ਐਮਰਜੈਂਸੀ ਦੀ ਰਿਪੋਰਟ ਕਰਨ ਲਈ 0172-2219506 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisement
Author Image

Sukhjit Kaur

View all posts

Advertisement