ਜਲੰਧਰ (ਹਤਿੰਦਰ ਮਹਿਤਾ): ਇੱਥੋਂ ਦੇ ਜ਼ਿਆਦਾਤਰ ਪ੍ਰਮੁੱਖ ਬਾਜ਼ਾਰਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਅਟਾਰੀ ਬਾਜ਼ਾਰ, ਪੰਜਪੀਰ ਬਾਜ਼ਾਰ, ਰਸਤਾ ਮੁਹੱਲਾ, ਬਾਰਟਨ ਬਾਜ਼ਾਰ, ਭਗਤ ਸਿੰਘ ਚੌਕ, ਪ੍ਰਤਾਪ ਬਾਗ ਬਾਜ਼ਾਰ ਅਤੇ ਹੋਰ ਨੇੜਲੇ ਬਾਜ਼ਾਰਾਂ ਵਿੱਚ 6 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਥੋਕ ਜੁੱਤੀ ਵਪਾਰੀ ਐਸੋਸੀਏਸ਼ਨ ਨੇ ਸਾਂਝੀ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ ਨੇ ਕਿਹਾ ਕਿ ਇਹ ਬਾਜ਼ਾਰ 23 ਜੂਨ ਤੋਂ 28 ਜੂਨ ਤੱਕ ਬੰਦ ਰਹਿਣਗੇ। ਗਰਮੀਆਂ ਦੀਆਂ ਛੁੱਟੀਆਂ ਕਾਰਨ ਬਾਜ਼ਾਰਾਂ ਵਿੱਚ ਚੱਪਲਾਂ ਅਤੇ ਜੁੱਤੀਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹ ਫ਼ੈਸਲਾ ਸਾਰੀਆਂ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ।