ਜਲੰਧਰ ਦੇ ਦੋ ਯੂਟਿਊਬਰਾਂ ਖ਼ਿਲਾਫ਼ ਕੇਸ
04:22 AM Feb 02, 2025 IST
Advertisement
ਪੱਤਰ ਪ੍ਰੇਰਕ
ਜਲੰਧਰ, 1 ਫਰਵਰੀ
ਪੁਲੀਸ ਨੇ ਪਾਦਰੀ ਅੰਕੁਰ ਨਰੂਲਾ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਜਲੰਧਰ ਦੇ ਦੋ ਯੂਟਿਊਬਰਾਂ ਖ਼ਿਲਾਫ਼ ਸਦਰ ਥਾਣੇ ’ਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਵਿਕਟਰ ਗੋਲਡ ਦੇ ਬਿਆਨਾਂ ’ਤੇ ਯੂਟਿਊਬ ਚੈਨਲ ਚਲਾਉਣ ਵਾਲੇ ਦਮਨ ਢੀਂਗਰਾ ਅਤੇ ਜਲੰਧਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫ਼ਿਲਹਾਲ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਨੂੰ ਦਿੱਤੇ ਆਪਣੇ ਬਿਆਨ ’ਚ ਫੋਲੜੀਵਾਲ ਵਾਸੀ ਵਿਕਟਰ ਗੋਲਡ ਨੇ ਦੱਸਿਆ ਕਿ ਮੁਲਜ਼ਮਾਂ ਨੇ ਯੂਟਿਊਬ ਚੈਨਲ ਬਣਾਇਆ ਹੋਇਆ ਹੈ ਜਿਸ ’ਤੇ ਵੀਡੀਓ ਅਪਲੋਡ ਕੀਤੀ। ਇਸ ਵਿੱਚ ਉਨ੍ਹਾਂ ਈਸਾਈਆਂ ਖ਼ਿਲਾਫ਼ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਪਾਦਰੀ ਅੰਕੁਰ ਨਰੂਲਾ ਵਿਰੁੱਧ ਵੀ ਭੱਦੀ ਭਾਸ਼ਾ ਵਰਤੀ। ਜਾਂਚ ਮਗਰੋਂ ਦਮਨ ਅਤੇ ਮਨਪ੍ਰੀਤ ਖ਼ਿਲਾਫ਼ ਕੇਸ ਦਰਜ ਕਰ ਲਿਆ।
Advertisement
Advertisement
Advertisement