ਜਪਾਨੀ ਕੌਮੀ ਵਫ਼ਦ ਨੇ ‘ਵੰਦੇ ਮਾਤਰਮ’ ਗਾਇਆ

ਮਾਨਵ ਰਚਨਾ ’ਵਰਸਿਟੀ ਵਿਚ ਜਪਾਨੀ ਵਫ਼ਦ।

ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 20 ਸਤੰਬਰ
ਮਾਨਵ ਰਚਨਾ ਯੂਨੀਵਰਸਿਟੀ ਵਿਚ ‘ਸੋਕਾ ਗੋਕਾਇ ਸੰਗਠਨ’ ਦਾ ਦੌਰਾ ਕੀਤਾ ਗਿਆ। ਇਸ ਸਮਾਗਮ ’ਚ ਜਪਾਨ ਤੋਂ ਆਏ ਅਕੀਆਸੂ ਸ਼ਿਕਾ, ਹੀਰੋਕੋ ਓਗੁਸ਼ੀ ਸਮੇਤ 30 ਲੋਕਾਂ ਨੇ ਭਾਗ ਲਿਆ। ਮਾਨਵ ਰਚਨਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ, ਜਿਸ ’ਚ ਉਨ੍ਹਾਂ ਨੇ ਲੋਕ ਗੀਤਾਂ ਤੇ ਨਾਚ ਪੇਸ਼ ਕਰ ਕੇ ਜਾਪਾਨੀ ਵਫ਼ਦ ਦਾ ਮਨੋਰੰਜਨ ਕੀਤਾ। ਜਾਪਾਨੀ ਵਫ਼ਦ ਨੇ ਓਪੇਰਾ, ਜਾਪਾਨੀ ਗਾਣਾ ਤੇ ‘ਵੰਦੇ ਮਾਤਰਮ’ ਵੀ ਗਾਇਆ। ਜਾਪਾਨੀ ਵਫ਼ਦ ਨੇ ਮਾਨਵ ਰਚਨਾ ਕੈਂਪਸ ਦਾ ਦੌਰਾ ਵੀ ਕੀਤਾ। ਪ੍ਰਸ਼ਨ ਉੱਤਰ ਸੈਸ਼ਨ ਦੌਰਾਨ ਦੋਵਾਂ ਮੁਲਕਾਂ ਨੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ। ਸੋਕਾ ਗੋਕਾਈ ਸੰਗਠਨ ਦੇ ਅਕੀਆਸੂ ਸ਼ਿਕਾ ਨੇ ਮਾਨਵ ਰਚਨਾ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਉਨ੍ਹਾਂ ਮਾਨਵ ਰਚਨਾ ਯੂਨੀਵਰਸਿਟੀ ਵਿਖੇ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ। ਉਸਨੇ ਕਿਹਾ, ਉਹ ਜਲਦੀ ਹੀ ਮਾਨਵ ਰਚਨਾ ਦੇ ਵਿਦਿਆਰਥੀਆਂ ਨੂੰ ਜਪਾਨ ਆਉਣ ਦਾ ਸੱਦਾ ਦੇਣਗੇ। ਪ੍ਰੋਗਰਾਮ ’ਚ ਮਾਨਵ ਰਚਨਾ ਯੂਨੀਵਰਸਿਟੀ ਦੇ ਵੀਸੀ, ਡਾ. ਆਈਕੇ ਭੱਟ, ਸੰਗੀਤਾ ਬੰਗਾ, ਸ਼ਰੂਤੀ ਵਸੀਠਾ ਸਮੇਤ ਬਹੁਤ ਸਾਰੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

Tags :