ਜਜਪਾ ਆਗੂ ਡਾ. ਪ੍ਰੀਤਮ ਸਿੰਘ ਦੇ ਪੁੱਤਰ ਦੀ ਮੌਤ
10:09 AM Feb 03, 2025 IST
Advertisement
ਪੱਤਰ ਪ੍ਰੇਰਕ
ਟੋਹਾਣਾ, 2 ਫ਼ਰਵਰੀ
ਜਜਪਾ ਦੇ ਸੀਨੀਅਰ ਸੂਬਾ ਪੱਧਰੀ ਆਗੂ ਪ੍ਰੀਤਮ ਸਿੰਘ ਕੋਲੇਖਾ ਦੇ ਪੁੱਤਰ ਸੌਮਿਤਰ ਉਰਫ਼ ਲੱਕੀ ਮਹਿਰਾ ਦੀ ਬਾਥਰੂੁਮ ਵਿੱਚ ਲੱਗੇ ਗੀਜ਼ਰ ਤੋਂ ਬਣੀ ਜ਼ਹਿਰੀਲੀ ਗੈਸ ਨਾਲ ਮੌਤ ਹੋ ਗਈ। ਉਸ ਦੇ ਸਸਕਾਰ ਵਿੱਚ ਸਾਬਕਾ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ, ਸਮਾਜ ਸੇਵੀ ਜੱਥੇਬਦੀਆਂ ਦੇ ਆਗੂ ਅਤੇ ਹਲਕੇ ਦੇ ਲੋਕ ਸ਼ਾਮਲ ਹੋਏ। ਪਰਿਵਾਰ ਮੁਤਾਬਿਕ ਸੌਮਿਤਰ ਸਵੇਰੇ ਇਸ਼ਨਾਨ ਕਰਨ ਲਈ ਬਾਥਰੂਮ ਗਿਆ ਤੇ ਜਦੋਂ ਕਾਫ਼ੀ ਦੇਰ ਤਕ ਬਾਹਰ ਨਾ ਆਇਆ ਤਾਂ ਬਾਥਰੂਮ ਦੀ ਖਿੜਕੀ ਤੋੜ ਕੇ ਦੇਖਿਆ ਤਾਂ ਉਹ ਬੇਹੋਸ਼ ਪਿਆ ਸੀ। ਸੌਮਿਤਰ ਨੂੰ ਤੁਰੰਤ ਹਸਪਤਾਲ ਲਿਆਂਦਾ। ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਬੀਤੀ ਰਾਤ ਉਹ ਦਮ ਤੋੜ ਗਏ। ਸੌਮਿਤਰ ਕੈਥਲ ਕਾਲਜ ਤੋਂ ਬੀਏ ਕਰਨ ਮਗਰੋਂ ਚੰਡੀਗੜ੍ਹ ਪੜ੍ਹ ਰਿਹਾ ਸੀ। ਪੀੜਤ ਪਰਿਵਾਰ ਚੌਧਰੀ ਦੇਵੀ ਲਾਲ ਦੇ ਨਜਦੀਕੀ ਸਨ। ਮ੍ਰਿਤਕ ਦੇ ਪਿਤਾ ਡਾ. ਪ੍ਰੀਤਮ ਸਿੰਘ ਨੇ 2004 ਵਿੱਚ ਇਨੈਲੋ ਤੇ 2024 ਵਿੱਚ ਜਜਪਾ ਵੱਲੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਸਫ਼ਲ ਨਹੀਂਂ ਹੋ ਸਕੇ।
Advertisement
Advertisement
Advertisement