ਜਗਤਾਰ ਤਾਰੀ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ
05:05 AM Apr 16, 2025 IST
Advertisement
ਭਗਤਾ ਭਾਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਿਸਾਨ ਸੈੱਲ ਦੇ ਚੇਅਰਮੈਨ ਕਿਰਨਜੀਤ ਸਿੰਘ ਸੰਧੂ (ਮਿੱਠਾ) ਵੱਲੋਂ ਜਗਤਾਰ ਸਿੰਘ ਤਾਰੀ (ਜਲਾਲ) ਨੂੰ ਸੋਸ਼ਲ ਮੀਡੀਆ ਕਿਸਾਨ ਕਾਂਗਰਸ ਜ਼ਿਲ੍ਹਾ ਬਠਿੰਡਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਜਗਤਾਰ ਤਾਰੀ ਨੂੰ ਨਿਯੁਕਤੀ ਪੱਤਰ ਦਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਤਾਰੀ ਨੇ ਆਪਣੀ ਨਿਯੁਕਤੀ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ ਤੇ ਗੁਰਪ੍ਰੀਤ ਕਾਂਗੜ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਰਮਿੰਦਰ ਗੋਂਦਾਰਾ, ਬਲਦੇਵ ਸਿੰਘ, ਤੇਜਾ ਸਿੰਘ, ਸਰਬਜੀਤ ਜਲਾਲ, ਪੰਚ ਗੁਰਤੇਜ ਤੇਜੀ, ਸੋਸ਼ਲ ਮੀਡੀਆ ਇੰਚਾਰਜ ਲੱਕੀ ਜਲਾਲ, ਜਗਰਾਜ ਸਿੰਘ, ਹਰਪਾਲ ਪਾਲੀ, ਸੁਰਿੰਦਰ ਸਿੱਧੂ, ਗੁਰਨੈਬ ਸਿੰਘ, ਹਰਬੰਸ ਸਿੱਧੂ, ਸਰਬਜੀਤ ਸੈਂਟੀ, ਕੁਲਵੰਤ ਕੰਤਾ ਤੇ ਬੂਟਾ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕAdvertisement
Advertisement
Advertisement
Advertisement