ਜਗਜੀਤ ਸਿੰਘ ‘ਮਿਸਟਰ ਪੰਜਾਬ’ ਬਣਿਆ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 3 ਫਰਵਰੀ
ਲੱਕੀ ਸਪੋਰਟਸ ਜਿੰਮ ਕੁੱਪ ਕਲਾਂ ਵੱਲੋਂ ਸ਼ਹੀਦ ਭਗਤ ਸਿੰਘ, ਮਿਸਟਰ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਲਖਵੀਰ ਸਿੰਘ ਲੱਕੀ ਸਰੌਦ ਦੀ ਅਗਵਾਈ ਹੇਠ ਕਰਵਾਈ ਗਈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁਹੰਚੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕੀਤਾ। ਇਸ ਮੌਕੇ ਸ੍ਰੀ ਸਰੌਦ ਨੇ ਦੱਸਿਆ ਕਿ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ 9ਵੇਂ ਮਿਸਟਰ ਪੰਜਾਬ ਮੁਕਾਬਲੇ ਵਿੱਚ ਜਗਜੀਤ ਸਿੰਘ ਸੰਗਰੂਰ ਨੇ ਪਹਿਲਾ ਸਥਾਨ ਪ੍ਰਾਪਤ ਕਰ 31000 ਰੁਪਏ ਦਾ ਖਿਤਾਬ ਆਪਣੇ ਨਾਂ ਕੀਤਾ। ਸਿਮਰਨਜੀਤ ਸਿੰਘ ਨੇ ਦੂਜਾ, ਪ੍ਰਥਮ ਕੁੰਦਰਾ ਨੇ ਤੀਜਾ, ਮਨਪ੍ਰੀਤ ਸਿੰਘ ਨੇ ਚੌਥਾ ਤੇ ਬਸੰਤ ਰੰਧਾਵਾ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪਹਿਲੇ 10 ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਬਾਡੀ ਬਿਲਡਰਾਂ ਨੂੰ ਸਨਮਾਨਿਤ ਕੀਤਾ ਗਿਆ। ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ, ਗੁਰਤੇਜ ਸਿੰਘ ਔਲਖ ਅਤੇ ਮੋਹਨਜੀਤ ਸਿੰਘ ਔਲਖ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਸੋਮਲ ਕੈਨੇਡਾ, ਈਸ਼ਵਰ ਸਿੰਘ ਆਸਟਰੇਲੀਆ, ਕੁਨਾਲ ਮਿੱਤਲ, ਅਚਿੰਤ ਗੋਇਲ ਅਤੇ ਸਰਪੰਚ ਕਾਲਾ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।