ਛੋਟਾ ਪਰਦਾ
ਧਰਮਪਾਲ
ਸੀਰਤ ਕਪੂਰ ਦੀ ਖ਼ੁਸ਼ੀ
ਪ੍ਰਤੀਕ ਸ਼ਰਮਾ ਅਤੇ ਪਾਰਥ ਸ਼ਾਹ (ਸਟੂਡੀਓ ਐੱਲਐੱਸਡੀ) ਦੁਆਰਾ ਨਿਰਮਿਤ ਸ਼ੋਅ ‘ਰੱਬ ਸੇ ਹੈ ਦੁਆ’ ਇੱਕ ਪਤੀ ਵੱਲੋਂ ਆਪਣੀ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰਾਉਣ ਦੀ ਕਹਾਣੀ ਹੈ। ਇਹ ਸ਼ੋਅ ਸ਼ੁਰੂ ਵਿੱਚ ਦੁਆ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦਾ ਸੀ, ਜਿਸ ਦੀ ਵਿਆਹੁਤਾ ਜ਼ਿੰਦਗੀ ੳੁਦੋਂ ਇੱਕ ਵੱਡਾ ਮੋੜ ਲੈਂਦੀ ਹੈ ਜਦੋਂ ਉਸ ਦਾ ਪਤੀ ਦੂਜੀ ਔਰਤ ਗ਼ਜ਼ਲ ਨਾਲ ਵਿਆਹ ਕਰਵਾ ਲੈਂਦਾ ਹੈ। ਹਾਲਾਂਕਿ 25 ਸਾਲਾਂ ਦੀ ਪੀੜ੍ਹੀ ਦੇ ਲੀਪ ਤੋਂ ਬਾਅਦ ਸ਼ੋਅ ਹੁਣ ਮੰਨਤ, ਇਬਾਦਤ ਅਤੇ ਸੁਭਾਨ ਦੇ ਜੀਵਨ ’ਤੇ ਕੇਂਦਰਿਤ ਹੈ।
ਜਿਵੇਂ ਹੀ ਸ਼ੋਅ ਦੇ 500 ਐਪੀਸੋਡ ਪੂਰੇ ਹੋ ਗਏ ਹਨ, ਪ੍ਰਤਿਭਾਸ਼ਾਲੀ ਅਭਿਨੇਤਰੀ ਸੀਰਤ ਕਪੂਰ ਜੋ ਸ਼ੋਅ ਵਿੱਚ ਮੰਨਤ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ, ਕਹਿੰਦੀ ਹੈ, “ਮੈਂ ਦੂਰਦਰਸ਼ੀ ਨਿਰਮਾਤਾ ਪ੍ਰਤੀਕ ਸ਼ਰਮਾ, ਪ੍ਰਤਿਭਾਸ਼ਾਲੀ ਪਾਰਥ ਸ਼ਾਹ ਅਤੇ ਸਟੂਡੀਓ ਦੀ ਪੂਰੀ ਟੀਮ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹਾਂ। ‘ਰੱਬ ਸੇ ਹੈ ਦੁਆ’ ਕਰਕੇ ਮੈਂ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਸਾਥੀ ਕਲਾਕਾਰਾਂ ਵਿਚਕਾਰ ਦੂਜਾ ਪਰਿਵਾਰ ਮਿਲਿਆ ਹੈ। ਮੈਂ ਇਸ ਨੂੰ ਬਹੁਤ ਕੀਮਤੀ ਸਮਝਦੀ ਹਾਂ। ‘‘ਸ਼ੋਅ ਦੀ ਸਫਲਤਾ ਸਾਡੀ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ। ਅਸੀਂ ਇਹ ਦੇਖ ਕੇ ਬਹੁਤ ਰੁਮਾਂਚਿਤ ਹਾਂ ਕਿ ਇਹ ਦਰਸ਼ਕਾਂ ਨਾਲ ਕਿਵੇਂ ਜੁੜਿਆ ਹੋਇਆ ਹੈ। ਉਨ੍ਹਾਂ ਦੀ ਪ੍ਰਸ਼ੰਸਾ ਦਾ ਸਾਡੇ ਲਈ ਬਹੁਤ ਮਹੱਤਵ ਹੈ। ਇਸ ਨਾਲ ਅਸੀਂ ਆਪਣੇ ਆਪ ਨੂੰ ਨਵੀਆਂ ਉਚਾਈਆਂ ਵੱਲ ਵਧਣ ਲਈ ਪ੍ਰੇਰਿਤ ਹੁੰਦੇ ਹਾਂ। ਅਸੀਂ ਸਿਰਫ਼ ਇੱਕ ਟੀਮ ਨਹੀਂ ਹਾਂ, ਅਸੀਂ ਕਹਾਣੀ ਸੁਣਾਉਣ ਦੇ ਆਪਣੇ ਜਨੂੰਨ ਰਾਹੀਂ ਇੱਕਜੁੱਟ ਇੱਕ ਪਰਿਵਾਰ ਹਾਂ। ਅਸੀਂ ਇਸ ਸੁੰਦਰ ਕਹਾਣੀ ਨੂੰ ਹੋਰ ਵੀ ਵਧੀਆ ਢੰਗ ਨਾਲ ਅੱਗੇ ਵਧਾਉਣ ਲਈ ਵਚਨਬੱਧ ਹਾਂ।’’
ਉਸ ਨੇ ਅੱਗੇ ਕਿਹਾ, ‘‘ਸਾਨੂੰ ਮਿਲਿਆ ਪਿਆਰ ਅਤੇ ਸਮਰਥਨ ਸ਼ਾਨਦਾਰ ਰਿਹਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਸਾਨੂੰ ਇੱਕ ਨਵੇਂ ਪਰਿਵਾਰ ਦੁਆਰਾ ਗਲੇ ਲਗਾਇਆ ਗਿਆ ਹੈ। ਇਹ ਨਿੱਘ ਅਤੇ ਉਤਸ਼ਾਹ ਸਾਨੂੰ ਹੋਰ ਵੀ ਸਖ਼ਤ ਮਿਹਨਤ ਕਰਨ, ਨਵੀਆਂ ਚੀਜ਼ਾਂ ਅਜ਼ਮਾਉਣ ਅਤੇ ਹਰ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਦਾ ਹੈ।’’
ਜ਼ਮੀਨ ਨਾਲ ਜੁੜੀ ਹੋਈ ਟਵਿੰਕਲ
ਕਲਰਜ਼ ਦੇ ਸ਼ੋਅ ‘ਉਡਾਰੀਆਂ’ ਦੀ ਅਦਾਕਾਰਾ ਟਵਿੰਕਲ ਅਰੋੜਾ ਦਾ ਮੰਨਣਾ ਹੈ ਕਿ ਟੀਵੀ ਇੱਕ ਮਾਧਿਅਮ ਵਜੋਂ ਵਿਕਸਤ ਹੋ ਰਿਹਾ ਹੈ ਅਤੇ ਕੰਟੈਂਟ ਦੇ ਮਾਮਲੇ ਵਿੱਚ ਪ੍ਰਗਤੀ ਦਿਖਾ ਰਿਹਾ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਓਟੀਟੀ ’ਤੇ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹੈ, ਤਾਂ ਉਸ ਨੇ ਕਿਹਾ, ‘‘ਮੈਂ ‘ਫਰਜ਼ੀ’ ਵਰਗਾ ਕੁਝ ਥ੍ਰਿਲਰ ਕਰਨਾ ਚਾਹਾਂਗੀ ਤੇ ‘ਹੀਰਾਮੰਡੀ’ ਵੀ। ਹਾਂ ਰੁਮਾਂਸ ਅਤੇ ਕਾਮੇਡੀ ਵੀ ਕਰਨਾ ਚਾਹੁੰਦੀ ਹਾਂ।’’ ਟਵਿੰਕਲ ਨੇ ਇਹ ਵੀ ਮੰਨਿਆ ਕਿ ਇੱਕ ਅਭਿਨੇਤਰੀ ਅਤੇ ਉੱਦਮੀ ਔਰਤ ਵਜੋਂ ਉਹ ਪ੍ਰਿਯੰਕਾ ਚੋਪੜਾ ਤੋਂ ਪ੍ਰੇਰਿਤ ਹੈ ਪਰ ਉਹ ਫਿਲਮ ‘ਗੰਗੂਬਾਈ ਕਾਠੀਆਵਾੜ’ ਤੋਂ ਵੀ ਪ੍ਰੇਰਿਤ ਹੈ।
“ਮੈਂ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਤੋਂ ਪ੍ਰੇਰਿਤ ਹਾਂ ਅਤੇ ਮੈਂ ਉਨ੍ਹਾਂ ਸਾਰੀਆਂ ਸ਼ੈਲੀਆਂ ਦੀ ਪੜਚੋਲ ਕਰਨਾ ਪਸੰਦ ਕਰਾਂਗੀ ਜੋ ਮੈਂ ਕਰ ਸਕਦੀ ਹਾਂ। ਮੈਂ ਹਰ ਉਦਯੋਗ ਵਿੱਚ ਕੰਮ ਕਰਨਾ ਅਤੇ ਆਪਣੇ ਹੁਨਰ ਵਿੱਚ ਪ੍ਰਗਤੀ ਕਰਨਾ ਚਾਹੁੰਦੀ ਹਾਂ ਤਾਂ ਜੋ ਕਿਸੇ ਦਿਨ ਮੈਂ ਆਸਕਰ ਜਿੱਤ ਸਕਾਂ।’’ ਉਸ ਨੇ ਸ਼ੋਅ ‘ਉਡਾਰੀਆਂ’ ਨਾਲ ਆਪਣੀ ਟੀਵੀ ਦੀ ਦੁਨੀਆ ਦੀ ਸ਼ੁਰੂਆਤ ਕੀਤੀ। ਉਸ ਨੇ ਕਿਹਾ ਕਿ ਇਹ ਸ਼ੋਅ ਉਸ ਲਈ ਇੱਕ ਅਧਿਆਪਕ ਵਰਗਾ ਰਿਹਾ ਹੈ। ਅਸਲ ਵਿੱਚ, ਇਸ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਵੱਖਰੇ ਪਰ ਬਿਹਤਰ ਤਰੀਕੇ ਨਾਲ ਬਦਲ ਦਿੱਤਾ ਹੈ।
“ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਤਰੀਕਿਆਂ ਨਾਲ ਬਦਲਿਆ ਹੈ ਪਰ ਇਹ ਬਿਹਤਰ ਲਈ ਬਦਲਿਆ ਹੈ ਕਿਉਂਕਿ ਮੈਂ ਹਮੇਸ਼ਾ ਇਸ ਦਾ ਸੁਪਨਾ ਦੇਖਿਆ ਸੀ। ਜੋ ਹਰ ਕੋਈ ਮੈਨੂੰ ਸਲਾਹ ਦਿੰਦਾ ਹੈ ਉਹ ਹੈ ਜ਼ਮੀਨ ’ਤੇ ਰਹਿਣਾ। ਇਹ ਮੇਰਾ ਮੰਤਰ ਹੈ: ਅੱਗੇ ਵਧੋ ਅਤੇ ਜ਼ਮੀਨ ਨਾਲ ਜੁੜੇ ਰਹੋ! ਟਵਿੰਕਲ ਨੇ ਇਹ ਵੀ ਕਿਹਾ ਕਿ ਉਸ ਦੇ ਪਰਿਵਾਰ ਨੇ ਇਸ ਯਾਤਰਾ ਦੌਰਾਨ ਉਸ ਦਾ ਬਹੁਤ ਸਾਥ ਦਿੱਤਾ ਹੈ ਖ਼ਾਸ ਤੌਰ ’ਤੇ ਉਸ ਦੀ ਮਾਂ ਨੇ। “ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਪਰਿਵਾਰ ਮੇਰਾ ਸਮਰਥਨ ਕਰਦਾ ਹੈ। ਮੇਰੀ ਮਾਂ ਮੇਰਾ ਸਭ ਤੋਂ ਵੱਡਾ ਸਹਾਰਾ ਸੀ ਅਤੇ ਹੁਣ ਮੇਰੀ ਭੈਣ, ਮੇਰਾ ਭਰਾ ਅਤੇ ਮੇਰੀ ਦਾਦੀ ਹਨ। ਇਸ ਲਈ ਮੇਰਾ ਪੂਰਾ ਪਰਿਵਾਰ ਮੇਰਾ ਬਹੁਤ ਵੱਡਾ ਸਮਰਥਨ ਕਰਤਾ ਹੈ।”
ਰੋਹਿਤ ਦਾ ਰੁਮਾਂਚਕ ਸਫ਼ਰ
ਰਾਜਨ ਸ਼ਾਹੀ (ਡਾਇਰੈਕਟਰਜ਼ ਕੱਟ ਪ੍ਰੋਡਕਸ਼ਨ) ਦੁਆਰਾ ਬਣਾਏ ਗਏ ਸਟਾਰ ਪਲੱਸ ਦੇ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿੱਚ ਰੋਹਿਤ ਪੁਰੋਹਿਤ ਨੇ ਅਰਮਾਨ ਦੇ ਰੂਪ ਵਿੱਚ ਆਪਣੇ ਕਲਾ ਪ੍ਰਤੀ ਸਮਰਪਣ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਅਰਮਾਨ ਦੇ ਰੂਪ ਵਿੱਚ ਉਸ ਦਾ ਸਫ਼ਰ ਰਿਸ਼ਤਿਆਂ ਦੀਆਂ ਗੁੰਝਲਾਂ ਵਿੱਚ ਗਹਿਰਾਈ ਨਾਲ ਖੋਜ ਕਰਨ ਅਤੇ ਅਦਾਕਾਰੀ ਦੀ ਉਸ ਦੀ ਯੋਗਤਾ ਨਾਲ ਦਰਸਾਇਆ ਗਿਆ ਹੈ। ਉਸ ਨੂੰ ਸ਼ੋਅ ਦੀ ਸਫਲਤਾ ਦਾ ਇੱਕ ਅਨਿੱਖੜਵਾਂ ਅੰਗ ਮੰਨਿਆ ਗਿਆ ਹੈ।
ਉਸ ਦਾ ਕਹਿਣਾ ਹੈ, ‘‘ਮੇਰਾ ਮੰਨਣਾ ਹੈ ਕਿ ਰਿਸ਼ਤਿਆਂ ਦੀ ਪ੍ਰਮਾਣਿਕਤਾ ਅਤੇ ਭਾਵਨਾਤਮਕ ਡਰਾਮਾ ਸਾਡੇ ਦਰਸ਼ਕਾਂ ’ਤੇ ਗਹਿਰੀ ਛਾਪ ਛੱਡਦਾ ਹੈ। ਭਾਵੇਂ ਇਹ ਇਕੱਠੇ ਜਸ਼ਨ ਮਨਾਉਣ ਦੀ ਖ਼ੁਸ਼ੀ ਹੋਵੇ ਜਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇ, ਸਾਡੇ ਕਿਰਦਾਰ ਬਹੁਤ ਸਾਰੇ ਪਰਿਵਾਰਾਂ ਦੇ ਅਨੁਭਵਾਂ ਨੂੰ ਦਰਸਾਉਂਦੇ ਹਨ। ਸਾਡੇ ਦਰਸ਼ਕ ਪਾਤਰਾਂ ਦੇ ਜੀਵਨ ਦੇ ਉਤਰਾਅ-ਚੜ੍ਹਾਅ ਨਾਲ ਸਬੰਧਤ ਹੋ ਸਕਦੇ ਹਨ ਅਤੇ ਉਹ ਪਰਿਵਾਰਕ ਗਤੀਸ਼ੀਲਤਾ ਦੇ ਯਥਾਰਥਵਾਦੀ ਚਿੱਤਰਣ ਨੂੰ ਪਸੰਦ ਕਰਦੇ ਹਨ।’’
ਅਰਮਾਨ ਦਾ ਕਿਰਦਾਰ ਨਿਭਾਉਣਾ ਰੋਹਿਤ ਲਈ ਰੁਮਾਂਚਕ ਸਫ਼ਰ ਰਿਹਾ ਹੈ। ਉਹ ਕਹਿੰਦਾ ਹੈ, ‘‘ਰਾਜਨ ਸ਼ਾਹੀ ਇੱਕ ਦੂਰਅੰਦੇਸ਼ੀ ਨਿਰਮਾਤਾ ਹੈ ਅਤੇ ਉਨ੍ਹਾਂ ਨੇ ਮੇਰੇ ਕਰੀਅਰ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਹੈ। ਮੈਂ ਸ਼ੋਅ ਵਿੱਚ ਅਰਮਾਨ ਦੀ ਭੂਮਿਕਾ ਨਿਭਾਉਣ ਲਈ ਆਪਣੀ ਚੋਣ ਕਰਨ ਲਈ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਅਰਮਾਨ ਦੀ ਭੂਮਿਕਾ ਨਿਭਾਉਣਾ ਇੱਕ ੳੁਤਰਾਅ-ਚੜ੍ਹਾਅ ਵਾਲਾ ਅਨੁਭਵ ਰਿਹਾ ਹੈ ਜੋ ਮੈਨੂੰ ਬਹੁਤ ਪਸੰਦ ਹੈ। ਸ਼ੋਅ ਵਿੱਚ ਆਏ ਮੋੜ ਦਰਸ਼ਕਾਂ ਨੂੰ ਇਸ ਨਾਲ ਜੋੜ ਕੇ ਰੱਖਦੇ ਹਨ। ਚਾਹੇ ਉਹ ਅਭਿਰਾ ਨਾਲ ਅਰਮਾਨ ਦੀ ਪ੍ਰੇਮ ਕਹਾਣੀ ਹੋਵੇ ਜਾਂ ਹੋਰ ਕਿਰਦਾਰਾਂ ਨਾਲ ਉਸ ਦਾ ਝਗੜਾ। ਮੈਂ ਇਸ ਡਰਾਮੇ ਨੂੰ ਕਰਨ ਅਤੇ ਦਰਸ਼ਕਾਂ ਨੂੰ ਇਸ ਨਾਲ ਜੋੜ ਕੇ ਰੱਖਣ ਦਾ ਮੌਕਾ ਦੇਣ ਲਈ ਧੰਨਵਾਦੀ ਹਾਂ।’’
ਪਰਦੇ ਦੇ ਪਿੱਛੇ, ਰੋਹਿਤ ਨੂੰ ਉਸ ਦੇ ਪਰਿਵਾਰ ਤੋਂ ਅਟੁੱਟ ਸਮਰਥਨ ਮਿਲ ਰਿਹਾ ਹੈ। ਉਹ ਕਹਿੰਦਾ ਹੈ, ‘‘ਹਾਂ, ਮੇਰਾ ਪਰਿਵਾਰ ਮੇਰਾ ਸਭ ਤੋਂ ਵੱਡਾ ਸਪੋਰਟ ਸਿਸਟਮ ਹੈ। ਉਹ ਕਦੇ ਵੀ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦਾ ਇੱਕ ਵੀ ਐਪੀਸੋਡ ਨਹੀਂ ਛੱਡਦੇੇ। ਉਹ ਮੇਰੇ ਸਭ ਤੋਂ ਵੱਡੇ ਆਲੋਚਕ ਅਤੇ ਚੀਅਰਲੀਡਰ ਹਨ। ਉਨ੍ਹਾਂ ਦੀ ਪ੍ਰਤੀਕਿਰਿਆ ਮੇਰੇ ਲਈ ਬਹੁਤ ਮਾਅਨੇ ਰੱਖਦੀ ਹੈ ਅਤੇ ਮੈਨੂੰ ਪ੍ਰੇਰਿਤ ਕਰਦੀ ਹੈ।’’