For the best experience, open
https://m.punjabitribuneonline.com
on your mobile browser.
Advertisement

ਛੇ ਬੰਗਲਾਦੇਸ਼ੀ ਔਰਤਾਂ ਨੂੰ ਹਿਰਾਸਤ ਵਿੱਚ ਲਿਆ

04:39 AM May 05, 2025 IST
ਛੇ ਬੰਗਲਾਦੇਸ਼ੀ ਔਰਤਾਂ ਨੂੰ ਹਿਰਾਸਤ ਵਿੱਚ ਲਿਆ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਮੰਡਾਵਲੀ ਪੁਲੀਸ ਸਟੇਸ਼ਨ ਨੇ ਭਾਰਤ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੀਆਂ ਛੇ ਬੰਗਲਾਦੇਸ਼ੀ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਇਨ੍ਹਾਂ ਨੂੰ ਬੰਗਲਾਦੇਸ਼ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਘੁਸਪੈਠੀਏ ਵੱਖ-ਵੱਖ ਸਮੇਂ ’ਤੇ ਬੰਗਾਲ ਰਾਹੀਂ ਦਿੱਲੀ ਆਏ ਸਨ। 29 ਅਪਰੈਲ ਨੂੰ ਮੰਡਾਵਲੀ ਪੁਲੀਸ ਨੂੰ ਸੂਚਨਾ ਮਿਲੀ ਕਿ ਧੀਰਜ ਬਲਾਕ ਵਿੱਚ ਗੈਰ-ਕਾਨੂੰਨੀ ਘੁਸਪੈਠੀਏ ਰਹਿ ਰਹੇ ਹਨ। ਪੁਲੀਸ ਨੇ ਮੀਨਾ ਅਖ਼ਤਰ ਨਾਮ ਦੀ ਬੰਗਲਾਦੇਸ਼ੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਜਾਣਕਾਰੀ ਦੇ ਆਧਾਰ ’ਤੇ, ਪਹਾੜਗੰਜ ਤੋਂ ਚਾਰ ਹੋਰ ਘੁਸਪੈਠੀਆਂ ਨੂੰ ਫੜਿਆ ਗਿਆ। ਉਨ੍ਹਾਂ ਦੀ ਪਛਾਣ ਮੀਮ ਅਖ਼ਤਰ, ਮੀਨਾ ਬੇਗਮ, ਪਾਇਲ ਸ਼ੇਖ, ਸੋਨੀਆ ਅਖ਼ਤਰ, ਸ਼ੇਖ ਮੁੰਨੀ, ਤਾਨੀਆ ਖ਼ਾਨ ਵਜੋਂ ਹੋਈ ਹੈ। ਬੰਗਲਾਦੇਸ਼ੀ ਔਰਤਾਂ ਦਿੱਲੀ ਵਿੱਚ ਰਹਿ ਰਹੀਆਂ ਸਨ ਅਤੇ ਘਰੇਲੂ ਨੌਕਰਾਣੀਆਂ ਅਤੇ ਕੂੜਾ ਚੁੱਕਣ ਦਾ ਕੰਮ ਕਰ ਰਹੀਆਂ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਬੰਗਲਾਦੇਸ਼ ਤੋਂ ਬਹੁਤ ਸਾਰੇ ਲੋਕ ਦਿੱਲੀ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਰਾਹੀਂ ਹੀ ਉਹ ਬੰਗਾਲ ਰਾਹੀਂ ਦਿੱਲੀ ਆਈ ਸੀ। ਉਨ੍ਹਾਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਗਰੋਹ ਦੇ ਸਰਗਨੇ ਸਣੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਚਾਰ ਬੰਗਲਾਦੇਸ਼ੀ ਅਤੇ ਪੰਜ ਭਾਰਤੀ ਵੀ ਸ਼ਾਮਲ ਸਨ, ਜੋ ਚਾਂਦ ਮੀਆਂ ਨਾਮ ਦੇ ਇੱਕ ਵਿਅਕਤੀ ਲਈ ਕੰਮ ਕਰਦੇ ਸਨ। ਪੁਲੀਸ ਅਨੁਸਾਰ ਚਾਂਦ ਮੀਆਂ ਬੰਗਲਾਦੇਸ਼ੀਆਂ ਨੂੰ ਭਾਰਤ ਵਿੱਚ ਗੈਰ-ਕਾਨੂੰਨੀ ਢੰਗ ਨਾਲ ਘੁਸਪੈਠ ਕਰਾਉਂਦਾ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣ-ਪੂਰਬ) ਰਵੀ ਕੁਮਾਰ ਸਿੰਘ ਨੇ ਕਿਹਾ ਕਿ ਉਸ ਨੇ ਅਤੇ ਉਸ ਦੇ ਗਿਰੋਹ ਨੇ ਪਿਛਲੇ 10 ਸਾਲਾਂ ਵਿੱਚ ਪੱਛਮੀ ਬੰਗਾਲ ਅਤੇ ਮੇਘਾਲਿਆ ਸਰਹੱਦਾਂ ਰਾਹੀਂ ਸੈਂਕੜੇ ਬੰਗਲਾਦੇਸ਼ੀਆਂ ਨੂੰ ਭਾਰਤ ਵਿੱਚ ਦਾਖ਼ਲ ਹੋਣ ਵਿੱਚ ਕਥਿਤ ਤੌਰ ’ਤੇ ਮਦਦ ਕੀਤੀ ਸੀ।

Advertisement

Advertisement
Advertisement
Advertisement
Author Image

Advertisement