ਚੱਕ ਫ਼ਤਿਹ ਸਿੰਘ ਵਾਲਾ: ਸਰਪੰਚ ਨੇ ਪੱਲਿਓਂ ਪੈਸੇ ਖਰਚ ਕੇ ਯਾਦਗਾਰੀ ਗੇਟ ਬਣਵਾਇਆ
05:03 AM Jun 08, 2025 IST
Advertisement
ਪੱਤਰ ਪ੍ਰੇਰਕ
ਭੁੱਚੋ ਮੰਡੀ, 7 ਜੂਨ
ਇਤਿਹਾਸਕ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਸ਼ੁਸੋਭਿਤ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਨੂੰ ਜਾਂਦੇ ਰਾਸਤੇ ’ਤੇ ਪਿੰਡ ਦੇ ਸਰਪੰਚ ਸੁਖਬੀਰ ਸਿੰਘ ਸੁੱਖੀ ਵੱਲੋਂ ਆਪਣੇ ਪੱਲਿਓਂ ਲਗਪਗ ਛੇ ਲੱਖ ਰੁਪਏ ਖਰਚ ਕੇ ਸ਼ਾਨਦਾਰ ਯਾਦਗਾਰੀ ਗੇਟ ਬਣਵਾਇਆ ਗਿਆ ਹੈ। ਇਸ ਪਿੰਡ ਵਿੱਚ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਈ ਦੇਸ਼ਾਂ ਦੇ ਕਾਠ ਦੇ ਬੰਗਲੇ ਵਿੱਚ ਮਾਤਾ ਸੁੰਦਰ ਕੌਰ ਅਤੇ ਸਾਹਿਬ ਕੌਰ ਨਾਲ ਨੌਂ ਦਿਨ ਰਹੇ ਸਨ। ਇਸ ਗੁਰਦੁਆਰੇ ਵਿੱਚ ਦਸ਼ਮੇਸ਼ ਪਿਤਾ ਦੀਆਂ ਨਿਸ਼ਾਨੀਆਂ ਮੌਜੂਦ ਹਨ। ਉਨ੍ਹਾਂ ਦੇ ਆਗਮਨ ਦਿਵਸ ਮੌਕੇ ਪਿੰਡ ਵਿੱਚ ਭਾਰੀ ਜੋੜ ਮੇਲਾ ਲੱਗਿਆ। ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਇਹ ਗੇਟ ਉਸ ਨੇ ਆਪਣੇ ਪਿਤਾ ਮਰਹੂਮ ਮਾਸਟਰ ਹਰਨੇਕ ਸਿੰਘ ਦੀ ਇੱਛਾ ਅਨੁਸਾਰ ਬਣਾਇਆ ਹੈ। ਇਸ ਉਪਰਾਲੇ ਦੀ ਖੁਸ਼ੀ ਵਿੱਚ ਸ਼ਹੀਦ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਚੱਕ ਫ਼ਤਿਹ ਸਿੰਘ ਵਾਲਾ ਵੱਲੋਂ ਸਰਪੰਚ ਸੁਖਬੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement
Advertisement
Advertisement