ਚੋਰੀ ਦੇ ਸਾਮਾਨ ਸਣੇ ਤਿੰਨ ਕਾਬੂ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 11 ਮਾਰਚ
ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਤਿੰਨ ਦਿਨ ਪਹਿਲਾਂ ਮਾਲੇਰਕੋਟਲਾ ਰੋਡ ਉਪਰ ਕਮਲ ਕੁਮਾਰ ਪੁੱਤਰ ਮੋਹਣ ਲਾਲ ਦੀ ਮੋਬਾਈਲ ਫੋਨਾਂ ਦੀ ਦੁਕਾਨ ਵਿੱਚ ਚੋਰੀ ਦੇ ਮਾਮਲੇ ਦੀ ਤਫ਼ਤੀਸ਼ ਦੌਰਾਨ ਰਾਜੂ ਰਾਮ ਵਾਸੀ ਮੁਹੱਲਾ ਰਾਮ ਨਗਰ ਸੰਗਰੂਰ, ਨੀਲੂ ਉਰਫ਼ ਸੋਨੂੰ ਆਵਾ ਬਸਤੀ ਫ਼ਿਰੋਜ਼ਪੁਰ ਅਤੇ ਸਤਿੰਦਰਦੀਪ ਸਿੰਘ ਉਰਫ਼ ਸੋਨੀ ਵਾਸੀ ਮਲੌਦ ਹਾਲ ਵਾਸੀ ਸੇਖਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਖ-ਵੱਖ ਮਾਮਲਿਆਂ ਵਿੱਚ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ। ਉਪ ਪੁਲੀਸ ਕਪਤਾਨ ਇੰਦਰਜੀਤ ਸਿੰਘ ਬੋਪਾਰਾਏ ਅਤੇ ਥਾਣਾ ਮੁਖੀ ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਾਜਦੀਪ ਸਿੰਘ ਵੱਲੋਂ ਤਫ਼ਤੀਸ਼ ਦੌਰਾਨ ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮਾਂ ਤੋਂ ਬਿਨਾਂ ਨੰਬਰੀ ਦੋ ਮੋਟਰਸਾਈਕਲ ਪਲਟੀਨਾ ਕਾਲਾ ਰੰਗ ਅਤੇ ਹਰੇ ਰੰਗ ਦਾ ਟੀ.ਵੀ.ਐੱਸ ਤੋਂ ਇਲਾਵਾ ਚਿੱਟੇ ਰੰਗ ਦੀ ਬੋਲੈਰੋ ਪਿਕ-ਅੱਪ ਨੰਬਰ ਪੀਬੀ 13 ਏ.ਐੱਲ 1909, ਵੱਖ-ਵੱਖ ਮਾਰਕਾ ਦੇ 8 ਮੋਬਾਈਲ ਫ਼ੋਨ, ਤਿੰਨ ਸਮਾਰਟ ਐੱਲ.ਈ.ਡੀ ਟੀਵੀ, ਇੱਕ ਹੁੱਕਾ, ਤਿੰਨ ਪਾਈਪਾਂ ਬਰਾਮਦ ਕੀਤੀਆਂ ਗਈਆਂ ਹਨ।