For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਮੋਟਰਸਾਈਕਲ ਸਣੇ ਨੌਜਵਾਨ ਗ੍ਰਿਫ਼ਤਾਰ

05:29 AM May 10, 2025 IST
ਚੋਰੀ ਦੇ ਮੋਟਰਸਾਈਕਲ ਸਣੇ ਨੌਜਵਾਨ ਗ੍ਰਿਫ਼ਤਾਰ
Advertisement
ਪੱਤਰ ਪ੍ਰੇਰਕ
Advertisement

ਸਮਾਣਾ, 9 ਮਈ

Advertisement
Advertisement

ਸੀਆਈਏ ਸਟਾਫ ਨੇ ਚੋਰੀ ਦੇ ਮੋਟਰਸਾਈਕਲ ਸਣੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਹੋਰ ਸਾਥੀਆਂ ਸਣੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਚਾਹਤ ਕੁਮਾਰ ਨਿਵਾਸੀ ਬਾਹਮਣਾਪਤੀ, ਸਾਹਿਲ ਪ੍ਰੀਤ ਸਿੰਘ ਨਿਵਾਸੀ ਅਮਾਮਗੜ੍ਹ, ਅਭੀਰਾਮ ਨਿਵਾਸੀ ਸੁਨਾਰਾਂ ਮੁਹੱਲਾ ਸਾਰੇ ਨਿਵਾਸੀ ਸਮਾਣਾ ਸ਼ਾਮਲ ਹਨ। ਸੀਆਈਏ ਸਟਾਫ ਮੁਖੀ ਅੰਕੁਰਦੀਪ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏਐੱਸਆਈ ਬੇਅੰਤ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਰੇਤਗੜ੍ਹ ’ਚ ਗਸ਼ਤ ਦੌਰਾਨ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਨੂੰ ਰੋਕਿਆ ਅਤੇ ਚੈੱਕ ਕਰਨ ’ਤੇ ਮੋਟਰਸਾਈਕਲ ਚੋਰੀ ਕੀਤਾ ਪਾਇਆ ਗਿਆ। ਮੁੱਢਲੀ ਪੁੱਛ ਪੜਤਾਲ ਦੌਰਾਨ ਨੌਜਵਾਨ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਸ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਪ੍ਰਤਾਪ ਨਗਰ ਪਟਿਆਲਾ ਤੋਂ ਚੋਰੀ ਕੀਤਾ ਸੀ। ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛ ਪੜਤਾਲ ਕੀਤੀ ਜਾਵੇਗੀ, ਜਦੋਂ ਕਿ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement
Author Image

Charanjeet Channi

View all posts

Advertisement