For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਦੋਸ਼ ਹੇਠ ਕੇਸ ਦਰਜ

06:30 AM May 09, 2025 IST
ਚੋਰੀ ਦੇ ਦੋਸ਼ ਹੇਠ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਮਈ
ਥਾਣਾ ਸ਼ਿਮਲਾਪੁਰੀ ਦੇ ਇਲਾਕੇ ਮੁਹੱਲਾ ਪ੍ਰੀਤ ਨਗਰ ਸ਼ਿਮਲਾਪੁਰੀ ਵਿੱਚ ਲਾਲ ਜੀ ਨਿਟਵੀਅਰ ਦਾ
ਮੁਲਾਜ਼ਮ ਲੈਪਟੌਪ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਲੈ ਗਿਆ। ਹੋਜ਼ਰੀ ਮਾਲਕ ਪ੍ਰਦੀਪ ਕੁਮਾਰ ਉਰਫ਼ ਬਾਵਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਫਰਦੀਨ ਖਾਨ ਉਰਫ਼ ਦੀਨੂ ਵਾਸੀ ਕੇਸ਼ਵ ਨਗਰ ਅਲੀਪੁਰ ਉੱਤਰੀ ਦਿੱਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਸ ਨੂੰ 20 ਦਿਨ ਪਹਿਲਾਂ ਹੀ ਨੌਕਰੀ ’ਤੇ ਰੱਖਿਆ ਗਿਆ ਸੀ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਸੰਜੀਵ ਜੈਨ ਵਾਸੀ ਮੈਰੀਡੀਅਨ ਲੇਨ, ਨੇੜੇ ਪਾਲਮ ਵਿਹਾਰ, ਪੱਖੋਵਾਲ ਰੋਡ ਦੀ ਫਰਮ ਵਿੱਚ ਮਾਰਕੀਟ ਕਲੈਕਸ਼ਨ ਏਜੰਟ ਵੱਜੋਂ ਕੰਮ ਕਰਦੇ ਰਿਤੁੱਲ ਅਸੋਤਰਾ ਦੀ 11 ਮਾਰਚ 2025 ਨੂੰ ਮੋਤ ਹੋ ਚੁੱਕੀ ਹੈ। ਉਸ ਨੇ ਆਪਣੇ ਲੜਕਿਆਂ ਰਿਸ਼ਬ ਅਸੋਤਰਾ ਤੇ ਰਜਿਤ ਅਸੋਤਰਾ ਨਾਲ ਮਿਲਕੇ ਉਸ ਦੀ ਫਰਮ ਵਿੱਚੋਂ ਕ੍ਰੀਬ 53 ਲੱਖ 36 ਹਜ਼ਾਰ 512 ਰੁਪਏ ਦੇ ਮਾਲ ਦੀ ਠੱਗੀ ਮਾਰੀ ਹੈ ਅਤੇ ਸੁਸ਼ੀਲ ਵਾਈਂਡਰ ਨਾਲ ਮਿਲਕੇ ਫਰਮ ਦੇ ਹਾਸਲ ਕੀਤੇ ਮਾਲ ਕ੍ਰੀਬ 1200 ਕਿਲੋਗ੍ਰਾਮ ਧਾਗੇ ਦਾ ਗਬਨ ਕੀਤਾ ਹੈ। ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਰਿਸ਼ਬ ਅਸੋਤਰਾ, ਉਸਦੇ ਭਰਾ ਰਜਿਤ ਅਸੋਤਰਾ ਵਾਸੀਆਨ ਐਲਆਈਜੀ ਫਲੈਟ ਦੁੱਗਰੀ ਅਤੇ ਸੁਸ਼ੀਲ (ਵਾਇੰਡਰ) ਵਾਸੀ ਕਾਲੀ ਸੜਕ ਰੋਡ, ਗੁਰਪ੍ਰੀਤ ਨਗਰ ਸ਼ਿਵਪੁਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Advertisement
Author Image

Inderjit Kaur

View all posts

Advertisement