ਚੈੱਕ ਬਾਊਂਸ ਮਾਮਲੇ ਵਿੱਚ ਦੋਸ਼ੀ ਨੂੰ ਕੈਦ

ਪੱਤਰ ਪ੍ਰੇਰਕ
ਏਲਨਾਬਾਦ, 20 ਸਤੰਬਰ
ਸਬ-ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਦੁਸ਼ਿਅੰਤ ਚੌਧਰੀ ਨੇ 1 ਲੱਖ 50 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਏਲਨਾਬਾਦ ਦੇ ਪਿੰਡ ਬੇਹਰਵਾਲਾ ਖੁਰਦ ਵਾਸੀ ਮਹਾਂਵੀਰ ਨੂੰ ਤਿੰਨ ਮਹੀਨੇ ਦੀ ਕੈਦ ਅਤੇ ਡੇਢ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਮਾਮਲੇ ਅਨੁਸਾਰ ਪਿੰਡ ਬੇਹਰਵਾਲਾ ਖੁਰਦ ਨਿਵਾਸੀ ਮਹਾਂਵੀਰ ਨੇ ਫਰਮ ਸ਼ਿਵ ਟਿੰਬਰ ਤੋਂ 2 ਜਨਵਰੀ 2017 ਨੂੰ 1 ਲੱਖ 53 ਹਜ਼ਾਰ 498 ਰੁਪਏ ਦੀ ਲੱਕੜੀ ਆਪਣੇ ਘਰ ਦੇ ਦਰਵਾਜ਼ੇ ਆਦਿ ਬਣਾਉਣ ਲਈ ਖਰੀਦੀ ਅਤੇ ਉਸ ਨੇ ਪਾਰਟ ਪੈਮੇਂਟ ਕਰਦਿਆਂ 30 ਜਨਵਰੀ 2017 ਨੂੰ ਆਪਣੇ ਵਲੋਂ 1 ਲੱਖ 50 ਹਜ਼ਾਰ ਰੁਪਏ ਦਾ ਚੈੱਕ ਫਰਮ ਨੂੰ ਦਿੱਤਾ।
ਜਦੋਂ ਉਪਰੋਕਤ ਫਰਮ ਦੇ ਮਾਲਿਕ ਨੇ ਇਹ ਚੈੱਕ ਆਪਣੇ ਖਾਤੇ ਵਿੱਚ ਲਗਾਇਆ ਤਾਂ ਮਹਾਂਵੀਰ ਦੇ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਉਪਰੋਕਤ ਫਰਮ ਨੂੰ ਲੱਕੜੀ ਦੇ ਪੈਸੇ ਦੇਣ ਵਿੱਚ ਆਨਾਕਾਨੀ ਕਰਨ ਲੱਗਾ ਤਾਂ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਸਬ-ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਦੁਸ਼ਿਅੰਤ ਚੌਧਰੀ ਨੇ ਫਰਮ ਰਾਹੀਂ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਮਹਾਂਵੀਰ ਨੂੰ ਦੋਸ਼ੀ ਕਰਾਰ ਦੇ ਕੇ ਚੈੱਕ ਬਾਉਂਸ ਦੇ ਦੋਸ਼ ਵਿੱਚ 3 ਮਹੀਨੇ ਦੀ ਸਜ਼ਾ ਅਤੇ 1 ਲੱਖ 50 ਹਜ਼ਾਰ ਹਰਜਾਨਾ ਦਿੱਤੇ ਜਾਣ ਦੇ ਆਦੇਸ਼ ਦਿੱਤੇ ਹਨ।

Tags :