ਚੈੱਕ ਬਾਊਂਸ ਮਾਮਲੇ ਦੇ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ
05:20 AM Jan 11, 2025 IST
Advertisement
ਪੱਤਰ ਪ੍ਰੇਰਕ
ਤਪਾ ਮੰਡੀ, 10 ਜਨਵਰੀ
ਜੁਡੀਸ਼ਲ ਜੱਜ ਅਨੁਪਮ ਗੁਪਤਾ ਨੇ ਪੰਜ ਸਾਲ ਪੁਰਾਣੇ ਚੈੱਕ ਬਾਊਂਸ ਹੋਣ ਦੇ ਮਾਮਲੇ ’ਚ ਦੋਸ਼ੀ ਨੂੰ ਇੱਕ ਸਾਲ ਦੀ ਸਜ਼ਾ ਤੇ ਮੂਲ ਰਕਮ ਸਮੇਤ 6 ਫੀਸਦੀ ਵਿਆਜ ਨਾਲ ਜੁਰਮਾਨਾ ਦੇਣ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ ਤਪਾ ਦੇ ਦਰਸ਼ਨ ਕੁਮਾਰ ਨੇ ਸੋਹਣ ਲਾਲ ਵਾਸੀ ਤੁਲਸੀ ਨਗਰ ਪਾਤੜਾਂ ਜ਼ਿਲ੍ਹਾ ਪਟਿਆਲਾ ਨੂੰ ਜੂਨ 2019 ’ਚ 36000 ਰੁਪਏ ਦਿੱਤੇ ਸਨ ਜਿਸ ਬਦਲੇ ਸੋਹਣ ਲਾਲ ਨੇ ਦਰਸ਼ਨ ਕੁਮਾਰ ਨੂੰ ਚੈੱਕ ਦੇ ਦਿੱਤਾ। ਵਿਆਜ ਸਮੇਤ 38 ਹਜ਼ਾਰ ਰੁਪਏ ਤੋਂ ਜ਼ਿਆਦਾ ਹੋ ਗਈ ਤਾਂ ਅਕਤੂਬਰ 2019 ਨੂੰ ਬੈਂਕ ’ਚ ਚੈੱਕ ਲਾਉਣ ’ਤੇ ਚੈੱਕ ਬਾਊਂਸ ਹੋ ਗਿਆ। ਦਰਸ਼ਨ ਕੁਮਾਰ ਨੇ ਬਰਨਾਲਾ ਦੀ ਅਦਾਲਤ ’ਚ ਕੇਸ ਕਰ ਦਿੱਤਾ। ਜੱਜ ਅਨੁਪਮ ਗੁਪਤਾ ਨੇ ਦੋਸ਼ੀ ਨੂੰ ਇੱਕ ਸਾਲ ਦੀ ਸਜ਼ਾ ਤੇ ਉਕਤ ਰਾਸ਼ੀ 6 ਫੀਸਦੀ ਵਿਆਜ ਦੇ ਜੁਰਮਾਨੇ ਸਮੇਤ ਅਦਾ ਕਰਨ ਦਾ ਹੁਕਮ ਸੁਣਾਇਆ।
Advertisement
Advertisement
Advertisement