ਚੇਅਰਮੈਨ ਢਿੱਲੋਂ ਵੱਲੋਂ ਸਕੂਲ ਦੀ ਚਾਰਦੀਵਾਰੀ ਦਾ ਉਦਾਘਾਟਨ
ਪੱਤਰ ਪ੍ਰੇਰਕ
ਧੂਰੀ, 15 ਅਪਰੈਲ
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਤੇ ਲਘੂ ਉਦਯੋਗ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਅੱਜ 2.90 ਲੱਖ ਦੀ ਲਾਗਤ ਨਾਲ ਬਣੀ ਚਾਰਦਵਾਰੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ‘ਆਪ’ ਕੋਆਰਡੀਨੇਟਰ (ਸਿੱਖਿਆ) ਦਰਸ਼ਨ ਸਿੰਘ ਪਾਠਕ, ਆਪ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਭੁੱਲਰਹੇੜੀ, ਸੁਖਪਾਲ ਸਿੰਘ ਪਾਲਾ, ਪੱਪੂ ਜੌਲੀ, ਸਿੱਖਿਆ ਮੈਂਬਰ ਨਵਜੋਤ ਕੌਰ ਅਤੇ ਅਰਸ਼ਦੀਪ ਪੂਨੀਆ ਆਦਿ ਹਾਜ਼ਰ ਸਨ। ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਦਿਨ ਰਾਤ ਇਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਗ੍ਰਾਂਟਾਂ ਦੇ ਗੱਫੇ ਦਿੱਤੇ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਨਿੱਗਰ ਉਪਰਾਲੇ ਕਰ ਰਹੀ ਹੈ। ‘ਆਪ’ ਕੋਆਰਡੀਨੇਟਰ (ਸਿੱਖਿਆ) ਦਰਸ਼ਨ ਸਿੰਘ ਪਾਠਕ ਨੇ ਦੱਸਿਆ ਕਿ 19 ਅਪਰੈਲ ਨੂੰ ਕਾਂਝਲੀ, ਨੱਤ ਤੇ ਕਾਂਝਲਾ ਦੇ ਸਰਕਾਰੀ ਸਕੂਲਾਂ ’ਚ ਕਰਵਾਏ ਕੰਮਾਂ ਦੇ ਉਪਰੋਥਲੀ ਉਦਘਾਟਨ ਕੀਤੇ ਜਾਣਗੇ।