For the best experience, open
https://m.punjabitribuneonline.com
on your mobile browser.
Advertisement

ਚੀਮਾ ਪਰਿਵਾਰ ਦੀ ਪੰਥ, ਪੰਜਾਬ ਤੇ ਪੰਜਾਬੀਅਤ ਨੂੰ ਵੱਡੀ ਦੇਣ: ਸੁਖਬੀਰ

05:08 AM Apr 16, 2025 IST
ਚੀਮਾ ਪਰਿਵਾਰ ਦੀ ਪੰਥ  ਪੰਜਾਬ ਤੇ ਪੰਜਾਬੀਅਤ ਨੂੰ ਵੱਡੀ ਦੇਣ  ਸੁਖਬੀਰ
ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
Advertisement

ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 15 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮਰਹੂਮ ਰਣਧੀਰ ਸਿੰਘ ਚੀਮਾ ਦੇ ਜੱਦੀ ਪਿੰਡ ਕਰੀਮਪੁਰਾ ਜਾ ਕੇ ਉਨ੍ਹਾਂ ਦੇ ਪੁੱਤਰ ਫ਼ਤਹਿਗੜ੍ਹ ਸਾਹਿਬ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ, ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗੁਰਦੀਪ ਸਿੰਘ ਚੀਮਾ ਅਤੇ ਪੋਤਰੇ ਮਾਰਕਫੈੱਡ ਦੇ ਸਾਬਕਾ ਡਾਇਰੈਕਟਰ ਗੁਰਮੀਤ ਸਿੰਘ ਸੋਨੂੰ ਚੀਮਾ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਚੀਮਾ ਪਰਿਵਾਰ ਦੀ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਵੱਡੀ ਦੇਣ ਹੈ। ਉਨ੍ਹਾਂ ਪੰਜਾਬ ਭਰ ਵਿੱਚ ਸੜਕਾਂ ਦਾ ਜਾਲ ਵਿਛਾਇਆ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਬਸੀ ਪਠਾਨਾ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਅਵਤਾਰ ਸਿੰਘ ਰਿਆ, ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਮਕਾਰੋਂਪੁਰ, ਸਰਨਜੀਤ ਸਿੰਘ ਚਨਾਰਥਲ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਇੰਦਰਜੀਤ ਸਿੰਘ ਸੰਧੂ, ਬਰਿੰਦਰ ਸਿੰਘ ਸੋਢੀ, ਸਸਵਰਨ ਸਿੰਘ ਗਪਾਲੋ, ਅਬਜਿੰਦਰ ਸਿੰਘ ਗਰੇਵਾਲ ਜੋਗੀ ਨਾਨੋਕੀ, ਰਿੰਪੀ ਗਰੇਵਾਲ, ਹਰਿੰਦਰ ਸਿੰਘ ਕੁਕੀ, ਜੈਲਦਾਰ ਸੁਖਵਿੰਦਰ ਸਿੰਘ, ਰਮਨ ਗੁਪਤਾ, ਰਵਿੰਦਰ ਸਿੰਘ ਨੌਗਾਵਾਂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ, ਸਰਪੰਚ ਕੰਵਲਜੀਤ ਸਿੰਘ, ਪ੍ਰਦੀਪ ਸਿੰਘ ਕਲੌੜ, ਹਰਚੰਦ ਸਿੰਘ ਗੰਢੂਆਂ, ਮਾਸਟਰ ਜਸਵਿੰਦਰ ਸਿੰਘ, ਜਸਬੀਰ ਸਿੰਘ ਵਾਲੀਆ, ਨਰਿੰਦਰ ਸਿੰਘ ਰਸੀਦਪੁਰ, ਤਰਨਜੀਤ ਸਿੰਘ ਚੀਮਾ, ਜਤਿੰਦਰਪਾਲ ਸਿੰਘ ਕਾਹਲੋਂ, ਗੁਰਿੰਦਰਪਾਲ ਸਿੰਘ ਮੈੜਾਂ, ਡਾ. ਜਗਦੀਪ ਰਾਣਾ, ਰਾਜੀਵ ਅਹੂਜਾ, ਸਵਰਨ ਸਿੰਘ ਸਿਵਦਾਸਪੁਰ, ਪਲਵਿੰਦਰ ਸਿੰਘ ਤਲਵਾੜਾ, ਮਨਿੰਦਰਪਾਲ ਸਿੰਘ ਮੈੜਾਂ, ਸਤਿੰਦਰ ਸਿੰਘ ਘੁੰਮਣ, ਸੁਖਵਿੰਦਰ ਸਿੰਘ ਲੰਬੜਦਾਰ, ਡਾ. ਹਰਜਿੰਦਰ ਸਿੰਘ ਧਨੋਆ, ਜਗਦੀਸ਼ ਸਿੰਘ ਲੂਲੋ, ਜਸਮੇਰ ਸਿੰਘ ਬਡਲਾ, ਪ੍ਰਧਾਨ ਰਵਿੰਦਰ ਰਿੰਕੂ, ਰਾਜੂ ਮਲਹੋਤਰਾ, ਸਰਪੰਚ ਗੁਰਜੀਤ ਸਿੰਘ ਸੇਠੀ ਆਦਿ ਹਾਜ਼ਰ ਸਨ।

Advertisement

Advertisement
Advertisement
Advertisement
Author Image

Balwant Singh

View all posts

Advertisement