For the best experience, open
https://m.punjabitribuneonline.com
on your mobile browser.
Advertisement

ਚੀਨ ਵੱਲੋਂ ਤਾਇਵਾਨ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਮਸ਼ਕਾਂ

04:38 AM Apr 03, 2025 IST
ਚੀਨ ਵੱਲੋਂ ਤਾਇਵਾਨ ਦੇ ਆਲੇ ਦੁਆਲੇ ਵੱਡੇ ਪੱਧਰ ’ਤੇ ਮਸ਼ਕਾਂ
ਚੀਨੀ ਫੌਜ ਦੀਆਂ ਮਸ਼ਕਾਂ ਦੌਰਾਨ ਲੰਬੀ ਦੂਰੀ ਦੀ ਮਿਜ਼ਾਈਲ ਦਾਗ਼ੇ ਜਾਣ ਦਾ ਦਿ੍ਰਸ਼। -ਫੋਟੋ: ਰਾਇਟਰਜ਼
Advertisement

ਪੇਈਚਿੰਗ, 2 ਅਪਰੈਲ
ਚੀਨੀ ਫੌਜ ਨੇ ਤਾਇਵਾਨ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਦੋ ਦਿਨੀਂ ਮਸ਼ਕਾਂ ਕੀਤੀਆਂ ਅਤੇ ਕਿਹਾ ਕਿ ਉਸ ਨੇ ਸਾਂਝੀ ਮਸ਼ਕਾਂ ਦੌਰਾਨ ਸਾਰੇ ਤੈਅ ਟੀਚੇ ਮੁਕੰਮਲ ਕਰ ਲਏ ਹਨ। ਮੱਧ ਅਤੇ ਦੱਖਣੀ ਤਾਇਵਾਨ ਜਲਡਮਰੂ ’ਚ ਸਟਰੇਟ ਥੰਡਰ-2025ਏ ਮਸ਼ਕਾਂ ਦਾ ਉਦੇਸ਼ ਟਾਪੂ ਦੀ ਨਾਕੇਬੰਦੀ ਕਰਨਾ ਸੀ। ਤਾਇਵਾਨ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ। ਖ਼ਬਰ ਏਜੰਸੀ ਸ਼ਿਨਹੁਆ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਈਸਟਰਨ ਥੀਏਟਰ ਕਮਾਂਡ ਦੇ ਤਰਜਮਾਨ ਸੀਨੀਅਰ ਕਰਨਲ ਸ਼ੀ ਯੀ ਦੇ ਹਵਾਲੇ ਨਾਲ ਦੱਸਿਆ ਕਿ ਕਮਾਂਡ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਕੀਤੀਆਂ ਸਾਂਝੀਆਂ ਮਸ਼ਕਾਂ ਦੇ ਸਾਰੇ ਨਿਰਧਾਰਤ ਟੀਚਿਆਂ ਨੂੰ ਸਫ਼ਲਤਾਪੂਰਵਕ ਹਾਸਲ ਕਰ ਲਿਆ ਹੈ। ਸ਼ੀ ਨੇ ਕਿਹਾ ਕਿ ਮਸ਼ਕਾਂ ’ਚ ਜਵਾਨਾਂ ਦੀ ਸੰਗਠਿਤ ਸਾਂਝੀ ਅਪਰੇਸ਼ਨ ਸਮਰੱਥਾ ਦਾ ਪ੍ਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਥੀਏਟਰ ਕਮਾਂਡ ਦੇ ਸੈਨਿਕ ਹਰ ਸਮੇਂ ਚੌਕਸ ਰਹਿੰਦੇ ਹਨ ਅਤੇ ਉਹ ਤਾਇਵਾਨ ਦੀ ਆਜ਼ਾਦੀ ਦੀ ਮੰਗ ਕਰਨ ਵਾਲੀਆਂ ਸਾਰੀਆਂ ਵੱਖਵਾਦੀ ਸਰਗਰਮੀਆਂ ਨੂੰ ਨਾਕਾਮ ਬਣਾਉਣ ਲਈ ਸਿਖਲਾਈ ਦੇ ਨਾਲ ਨਾਲ ਜੰਗ ਦੀ ਤਿਆਰੀ ਕਰਦੇ ਰਹਿਣਗੇ। ਪੀਐੱਲਏ ਨੇ ਪਹਿਲਾਂ ਆਖਿਆ ਸੀ ਕਿ ਮੰਗਲਵਾਰ ਨੂੰ ਸ਼ੁਰੂ ਹੋਈਆਂ ਮਸ਼ਕਾਂ ਦਾ ਉਦੇਸ਼ ਤਾਇਵਾਨੀ ਰਾਸ਼ਟਰਪਤੀ ਲਾਈ ਚਿੰਗ-ਤੇ ਦੇ ਵੱਖਵਾਦੀ ਬਿਆਨਾਂ ਪ੍ਰਤੀ ਪੇਈਚਿੰਗ ਦੀ ਨਾਰਾਜ਼ਗੀ ਦਿਖਾਉਣਾ ਸੀ। ਉਨ੍ਹਾਂ ਕਿਹਾ ਕਿ ਮਸ਼ਕਾਂ ’ਚ ਜਲ ਸੈਨਾ, ਹਵਾਈ ਸੈਨਾ ਅਤੇ ਰਾਕੇਟ ਫੋਰਸ ਸ਼ਾਮਲ ਸੀ। ਉਧਰ ਅਮਰੀਕਾ, ਯੂਰਪੀ ਯੂਨੀਅਨ ਅਤੇ ਜਪਾਨ ਨੇ ਮਸ਼ਕਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਥਿਤੀ ਦੇ ਇਕਪਾਸੜ ਬਦਲਾਅ ਦਾ ਵਿਰੋਧ ਕਰਨਗੇ। ਉਨ੍ਹਾਂ ਚੀਨ ਦੀਆਂ ਗ਼ੈਰਜ਼ਿੰਮੇਵਾਰਾਨਾ ਧਮਕੀਆਂ ਦੀ ਵੀ ਆਲੋਚਨਾ ਕੀਤੀ ਹੈ। -ਪੀਟੀਆਈ

Advertisement

Advertisement
Advertisement
Advertisement
Author Image

Gurpreet Singh

View all posts

Advertisement