ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਜ਼ਖ਼ਮੀ
05:51 AM Feb 07, 2025 IST
Advertisement
ਪੱਤਰ ਪ੍ਰੇਰਕ
Advertisement
ਪਾਤੜਾਂ, 6 ਫਰਵਰੀ
ਇੱਥੇ ਜਾਖਲ ਰੋਡ ’ਤੇ ਅੱਜ ਦੁਪਹਿਰ ਸਮੇਂ ਇੱਕ ਮੋਟਰਸਾਈਕਲ ਸਵਾਰ ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ। ਘਟਨਾ ਦਾ ਪਤਾ ਲੱਗਦਿਆਂ ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਅਤੇ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਹਰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਦਾ ਹਾਲ ਜਾਣਿਆ। ਕ੍ਰਿਸ਼ਨਾ ਬਸਤੀ ਪਾਤੜਾਂ ਦਾ ਵਾਸੀ ਅੰਕਿਤ ਮਿੱਤਲ ਪਿੰਡ ਹਾਮਝੇੜੀ ’ਚ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਦਾ ਸੀ ਦੁਪਹਿਰ ਸਮੇਂ ਘਰੋਂ ਖਾਣਾ ਖਾ ਕੇ ਜਦੋਂ ਵਾਪਸ ਫੈਕਟਰੀ ਜਾ ਰਿਹਾ ਸੀ। ਅਚਾਨਕ ਚੀਨੀ ਡੋਰ ਦੀ ਲਪੇਟ ਵਿੱਚ ਆ ਗਿਆ। ਉਸ ਦੇ ਗਲੇ ’ਤੇ ਡੂੰਘਾ ਜ਼ਖਮ ਹੋ ਗਿਆ। ਡਾ. ਕਰਨ ਭਟਨਾਗਰ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਸ ਨੂੰ ਘਰ ਭੇਜ ਦਿੱਤਾ ਹੈ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਕੁਝ ਪੈਸਿਆਂ ਦੇ ਲਾਲਚ ਵਿੱਚ ਰਾਹਗੀਰਾਂ ਨੂੰ ਮੌਤ ਵੰਡਣ ਵਾਲੇ ਨੂੰ ਚੀਨੀ ਡੋਰ ਵੇਚਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Advertisement
Advertisement