ਚਰਸ ਸਣੇ ਦੋ ਔਰਤਾਂ ਕਾਬੂ
06:20 AM Apr 13, 2025 IST
Advertisement
ਪੱਤਰ ਪ੍ਰੇਰਕ
ਜਗਰਾਉਂ, 12 ਅਪਰੈਲ
ਥਾਣਾ ਸ਼ਹਿਰੀ ਦੀ ਪੁਲੀਸ ਨੇ ਅੱਜ ਗਸ਼ਤ ਦੌਰਾਨ ਦੋ ਔਰਤਾਂ ਨੂੰ ਚਰਸ ਸਣੇ ਕਾਬੂ ਕੀਤਾ ਹੈ। ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਨਾਲ ਗਸ਼ਤ ’ਤੇ ਸਨ ਜਦੋਂ ਅਲੀਗੜ੍ਹ-ਕੋਠੇ ਖੰਜੂਰਾਂ ਬਾਈਪਾਸ ’ਤੇ ਸਮਸ਼ਾਨ ਘਾਟ ਦੇ ਬਾਹਰ ਪਿੱਪਲ ਦੇ ਦਰੱਖ਼ਤ ਹੇਠ ਬਣੇ ਥੜੇ ’ਤੇ ਦੋ ਸ਼ੱਕੀ ਔਰਤਾਂ ਬੈਠੀਆਂ ਦਿਖਾਈ ਦਿੱਤੀਆਂ। ਉਕਤ ਔਰਤਾਂ ਨੇ ਪੁਲੀਸ ਦੀ ਗੱਡੀ ਦੇਖੀ ਤਾਂ ਤੇਜ਼ੀ ਨਾਲ ਉਹ ਸਮਸ਼ਾਨ ਘਾਟ ਦੇ ਚਲੀਆਂ ਗਈਆਂ। ਉਨ੍ਹਾਂ ਦੇ ਹੱਥ ਵਿੱਚ ਲਿਫਾਫਾ ਫੜਿਆ ਹੋਇਆ ਸੀ। ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਲਿਫਾਫੇ ਵਿੱਚ ਇੱਕ ਇਲੈਕਟਰੌਨਿਕ ਕੰਡਾ ਅਤੇ ਚਰਸ ਮਿਲੀ ਜਿਸ ਦਾ ਵਜ਼ਨ 425 ਗ੍ਰਾਮ ਨਿਕਲਿਆ। ਮੁਲਜ਼ਮਾਂ ਦੀ ਪਛਾਣ ਸੁਮਨ ਤੇ ਨਿਸ਼ਾ ਦੋਵੇਂ ਵਾਸੀ ਰਾਣੀ ਵਾਲਾ ਖੂਹ ਵੱਜੋਂ ਹੋਈ ਹੈ। ਪੁਲੀਸ ਅਨੁਸਰ ਨਿਸ਼ਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।
Advertisement
Advertisement
Advertisement
Advertisement